ਐਸਬੀ ਆਟੋ ਮਹਿੰਦੀਪੁਰ ਵਿਖੇ 'ਟੂ-ਵ੍ਹੀਲਰ ਮੇਲਾ' ਸੰਪੰਨ
ਐਸਬੀ ਆਟੋ ਮਹਿੰਦੀਪੁਰ ਵਿਖੇ 'ਟੂ-ਵ੍ਹੀਲਰ ਮੇਲਾ' ਸੰਪੰਨ
Publish Date: Fri, 20 Feb 2026 04:59 PM (IST)
Updated Date: Sat, 21 Feb 2026 04:04 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਐੱਸਬੀ ਆਟੋ ਵੱਲੋਂ ਅੱਜ ਮਹਿੰਦੀਪੁਰ ਵਿਖੇ ਇੱਕ ਵਿਸ਼ੇਸ਼ ਟੂ-ਵ੍ਹੀਲਰ ਮੇਲਾ ਲਗਾਇਆ। ਇਸ ਮੇਲੇ ਦਾ ਮੁੱਖ ਮਕਸਦ ਦੋ ਪਹੀਆ ਵਾਹਨ ਚਾਲਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਵਾਹਨਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣਾ ਰਿਹਾ। ਮੇਲੇ ਦੀ ਮੁੱਖ ਖ਼ਾਸੀਅਤ ਮੋਟਰਸਾਈਕਲਾਂ ਅਤੇ ਐਕਟਿਵਾ ਦੀਆਂ ਬੈਟਰੀਆਂ ਦੀ ਮੁਫ਼ਤ ਚੈਕਿੰਗ ਰਹੀ। ਏਜੰਸੀ ਦੇ ਮਾਹਿਰ ਮਕੈਨਿਕਾਂ ਅਤੇ ਤਕਨੀਕੀ ਮਾਹਿਰਾਂ ਵੱਲੋਂ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੇ ਨਾਲ ਹੀ ਗਾਹਕਾਂ ਨੂੰ ਬੈਟਰੀ ਦੀ ਲੰਬੀ ਉਮਰ ਅਤੇ ਸਾਂਭ-ਸੰਭਾਲ ਸਬੰਧੀ ਜ਼ਰੂਰੀ ਨੁਕਤੇ ਵੀ ਸਾਂਝੇ ਕੀਤੇ ਤਾਂ ਜੋ ਵਾਹਨ ਸੜਕਾਂ ਤੇ ਸੁਰੱਖਿਅਤ ਚੱਲ ਸਕਣ। ਮੌਕੇ ਹਰਸ਼ਰਨ ਸਿੰਘ, ਜਸਪਾਲ ਸਿੰਘ, ਆਦਿੱਤਿਆ ਸ਼ਰਮਾ, ਪਰਦੀਪ ਸੈਣੀ, ਹਰਪ੍ਰੀਤ ਸਿੰਘ ਸੈਣੀ, ਜਰਨੈਲ ਸਿੰਘ ਅਤੇ ਦੁਕਾਨਦਾਰ ਹੋਰ ਸਟਾਫ ਮੌਜੂਦ ਰਿਹਾ। ਏਜੰਸੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਕੈਂਪ ਲਾਉਣ ਦਾ ਮੁੱਖ ਉਦੇਸ਼ ਗਾਹਕਾਂ ਨੂੰ ਸਿਰਫ਼ ਸੇਵਾਵਾਂ ਦੇਣਾ ਹੀ ਨਹੀਂ, ਬਲਕਿ ਉਨ੍ਹਾਂ ਨੂੰ ਵਾਹਨਾਂ ਦੀ ਤਕਨੀਕੀ ਸਥਿਤੀ ਪ੍ਰਤੀ ਜਾਗਰੂਕ ਕਰਨਾ ਵੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਲੋਕ-ਹਿੱਤ ਮੇਲੇ ਅਤੇ ਕੈਂਪ ਲਗਾਤਾਰ ਜਾਰੀ ਰਹਿਣਗੇ।