ਦੋ ਦਿਨਾ ਯੁਵਾ ਕੌਸ਼ਲ ਉਤਸਵ ਮਿੱਠੀਆਂ ਯਾਦਾਂ ਛੱਡਦਾ ਸਮਾਪਤ
ਦੋ ਦਿਨਾ ਯੁਵਾ ਕੌਸ਼ਲ ਉਤਸਵ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ
Publish Date: Sun, 01 Mar 2026 08:43 PM (IST)
Updated Date: Mon, 02 Mar 2026 04:14 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੀ ਅਗਵਾਈ ਹੇਠ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਰੈਲਮਾਜਰਾ ਵਿਖੇ ਦੋ ਦਿਨਾਂ ਯੁਵਾ ਕੌਸ਼ਲ ਉਤਸਵ 2026 ਸੀਜ਼ਨ 3.0 ਦਾ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਯੂਨੀਵਰਸਿਟੀ ਦੇ ਚਾਂਸਲਰ ਐਨਐੱਸ ਰਿਆਤ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਉਨ੍ਹਾਂ ਸਮਾਗਮ ਦੇ ਆਯੋਜਨ ਲਈ ਟੀਮ ਨੂੰ ਵਧਾਈ ਦਿੱਤੀ। ਡਾ. ਏਐਸ ਚਾਵਲਾ ਵਾਈਸ ਚਾਂਸਲਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ। ਯੁਵਾ ਕੌਸ਼ਲ ਉਤਸਵ ਸੀਜ਼ਨ 3.0 ਇੱਕ ਗਤੀਸ਼ੀਲ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਜਿਸਨੇ ਵਿਦਿਆਰਥੀਆਂ, ਉਦਯੋਗ ਦੇ ਨੇਤਾਵਾਂ, ਨਵੀਨਤਾਕਾਰਾਂ ਅਤੇ ਉਤਸ਼ਾਹੀਆਂ ਨੂੰ ਇਕੱਠਾ ਕੀਤਾ। ਪੰਜਾਬ ਭਰ ਤੋਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਸੰਸਥਾਵਾਂ ਦੇ ਲਗਭਗ 515 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰੋਗਰਾਮਾਂ, ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਿਵੇਂ ਕਿ ਟੈਲੇਂਟ ਹੰਟ ਔਰੇਲੀਆ, ਕਲਾਸੀਕਲ ਅਤੇ ਲੋਕ ਨਾਚ, ਰੰਗੋਲੀ, ਬਚਪਨ ਯਾਦੇਂ, ਬੈਂਚ ਪ੍ਰੈਸ, ਫਿਕਸਡ ਆਰਮ ਹੈਂਗ, ਟਗ ਆਫ ਵਾਰ, ਲੇਥ ਸਟ੍ਰਾਈਫ, ਐਥੀਕਲ ਹੈਕਿੰਗ, ਵੈਲਡ ਵਾਰੀਅਰ, ਬਿਜ਼ਨਸ ਪਲਾਨ, ਮਹਿੰਦੀ ਮੁਕਾਬਲਾ, ਬ੍ਰੇਨ ਸਟੌਰਮਿੰਗ ਸੈਸ਼ਨ ਗੇਮਜ਼, ਲਗਭਗ ਦੋ ਦਰਜਨ ਤੋਂ ਵੱਧ ਗਤੀਵਿਧੀਆਂ ਅਤੇ ਵੱਖ-ਵੱਖ ਸਟਾਲ ਲਗਾਏ ਤਾਂ ਜੋ ਵੱਖ-ਵੱਖ ਸੱਭਿਆਚਾਰਕ, ਤਕਨੀਕੀ ਅਤੇ ਦਿਮਾਗੀ ਸਟੌਰਮਿੰਗ ਵਿਚਾਰਾਂ ਵਿਚ ਆਪਣੇ ਹੁਨਰ, ਪ੍ਰਬੰਧਨ, ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਸਾਰੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।।ਚਾਂਸਲਰ ਐਨਐਸ ਰਿਆਤ ਅਤੇ ਡਾ. ਏਐੱਸ ਚਾਵਲਾ ਵਾਈਸ ਚਾਂਸਲਰ ਨੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ। ਡਾ. ਬੀਐੱਸ ਸਤਿਆਲ ਰਜਿਸਟਰਾਰ, ਵਿਮਲ ਮਨਹੋਤਰਾ ਸੀਈਓ, ਡਾ. ਐੱਚਪੀਐੱਸ ਧਾਮੀ ਕਾਰਜਕਾਰੀ ਡੀਨ, ਡਾ. ਐਨਐੱਸ ਗਿੱਲ ਕਾਰਜਕਾਰੀ ਡੀਨ, ਡਾ. ਨਵਨੀਤ ਚੋਪੜਾ ਡੀਨ, ਡਾ. ਆਸ਼ੂਤੋਸ਼ ਸ਼ਰਮਾ ਕਾਰਜਕਾਰੀ ਡੀਨ, ਡਾ. ਸ਼ਿਆਮਲ ਕੋਲੀ ਡੀਨ, ਇੰਜੀਨੀਅਰ ਅਮਨਦੀਪ ਸਿੰਘ ਡੀਨ, ਇੰਜੀਨੀਅਰ ਮਨਦੀਪ ਅਟਵਾਲ ਡੀਨ, ਪ੍ਰੋ. ਨਰਿੰਦਰ ਭੂੰਬਲਾ ਪੀਆਰਓ ਅਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਵਿਦਿਆਰਥੀ ਮੌਜੂਦ ਸਨ।