ਬਲਾਚੌਰ ’ਚ ਸਫ਼ਾਈ ਸੇਵਕਾਂ ਦੀ ਦੋ ਰੋਜ਼ਾ ਵਰਕਸ਼ਾਪ ਲਾਈ
ਬਲਾਚੌਰ ’ਚ ਸਫ਼ਾਈ ਸੇਵਕਾਂ ਦੀ ਦੋ ਰੋਜ਼ਾ ਵਰਕਸ਼ਾਪ ਲਗਾਈ
Publish Date: Thu, 19 Mar 2026 04:46 PM (IST)
Updated Date: Fri, 20 Mar 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ : ਪੀਐੱਮਆਈਡੀਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਤੇ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਫ਼ਾਈ ਸੇਵਕਾਂ ਔਰਤਾਂ ਦੀ 2 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸਵੱਛ ਭਾਰਤ ਟੀਮ ਵੱਲੋਂ ਉਨ੍ਹਾਂ ਨੂੰ ਆਪਣੇ ਕੰਮ ਪ੍ਰਤੀ ਭਾਗੀਦਾਰੀ, ਸਵੈ-ਸਰੁੱਖਿਆ, ਨਿੱਜੀ ਸਾਫ਼ ਸਫ਼ਾਈ, ਠੋਸ ਕੂੜੇ ਪ੍ਰਬੰਧਨ ਆਦਿ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਕੰਮ ਤੇ ਆਉਣ ਵਾਲੀਆਂ ਮੁਸ਼ਕਿਲਾਂ ’ਤੇ ਵਿਸ਼ੇਸ਼ ਗੱਲਬਾਤ ਕੀਤੀ। ਸੈਨੇਟਰੀ ਇੰਸਪੈਕਟਰ ਪ੍ਰੀਤਮ ਸਿੰਘ, ਸੈਨੇਟਰੀ ਇੰਚਾਰਜ ਵਿਜੇ ਕੁਮਾਰ ਦੀ ਅਗਵਾਈ ਹੇਠ ਸਫ਼ਾਈ ਸੇਵਕਾਂ ਔਰਤਾਂ ਦਾ ਮੈਡੀਕਲ ਕੈਂਪ ਵੀ ਲਗਾਇਆ। ਜਿਸ ਵਿਚ ਸਿਵਲ ਹਸਪਤਾਲ ਦੇ ਡਾ. ਗੁਰਮੁੱਖ ਸਿੰਘ ਵੱਲੋਂ ਸਫ਼ਾਈ ਸੇਵਕਾਂ/ਔਰਤਾਂ ਦਾ ਨਿਰੀਖਣ ਕੀਤਾ। ਇਸ ਮੌਕੇ ਸੀਐਫ ਮਨਿੰਦਰ ਕੌਰ, ਮੋਟੀਵੇਟਰ ਅਲਕਾ, ਨੇਹਾ ਤੇ ਅਮੈਦ ਸਿੰਘ ਹਾਜ਼ਰ ਸਨ।