ਹਸਪਤਾਲ ’ਚ ਫਾਈਰਿੰਗ ਕਰਨ ਵਾਲੇ ਫਿਰੌਤੀ ਗਿਰੋਹ ਦੇ ਦੋ ਮੁਲਜ਼ਮ ਕਾਬੂ
ਮਹਿੰਦਰਾ ਹਸਪਤਾਲ ਵਿਖੇ ਫਾਈਰਿੰਗ ਕਰਨ ਵਾਲੇ ਅੰਤਰਰਾਸ਼ਟਰੀ ਫਿਰੋਤੀ ਗਿਰੋਹ ਦੇ ਦੋ ਨੌਜਵਾਨ ਕਾਬੂ
Publish Date: Wed, 11 Mar 2026 05:41 PM (IST)
Updated Date: Thu, 12 Mar 2026 04:04 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਐੱਸਐੱਸਪੀ ਤੁਸ਼ਾਰ ਗੁਪਤਾ ਆਈਪੀਐਸ ਦੀਆਂ ਹਦਾਇਤਾਂ ਮੁਤਾਬਿਕ ਐੱਸਪੀ ਸਰਬਜੀਤ ਸਿੰਘ ਬਾਹੀਆ ਅਤੇ ਡੀਐੱਸਪੀ ਐੱਚਐਂਡਐੱਫ (ਪੀਬੀਆਈ) ਸੁਰਿੰਦਰ ਚਾਂਦ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸੀਆਈਏ ਸਟਾਫ ਨਵਾਂਸ਼ਹਿਰ ਅਤੇ ਪੁਲਿਸ ਥਾਣਾ ਸਿਟੀ ਬੰਗਾ ਦੇ ਮੁੱਖ ਅਫਸਰ ਵੱਲੋਂ 9 ਮਾਰਚ ਨੂੰ ਮਹਿੰਦਰਾ ਹਸਪਤਾਲ ਬੰਗਾ ਦੇ ਬਾਹਰ ਹੋਈ ਫਾਈਰਿੰਗ ਕਰਨ ਵਾਲੇ ਅੰਤਰਰਾਸ਼ਟਰੀ ਫਿਰੋਤੀ ਗਿਰੋਹ ਦੇ ਦੋ ਮੁੱਖ ਕਥਿਤ ਮਲਜ਼ਮਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਇਕ ਪਿਸਟਲ 30 ਬੋਰ (ਚਾਈਨਾ ਮੇਡ) ਅਤੇ 5 ਰੌਂਦ ਜਿੰਦਾ ਅਤੇ ਇਕ ਪਿਸਟਲ 32 ਬੋਰ ਅਤੇ 02 ਰੌਂਦ ਜਿੰਦਾ ਬ੍ਰਾਮਦ ਕੀਤੇ ਹਨ। ਐੱਸਐੱਸਪੀ ਨੇ ਦੱਸਿਆ ਕਿ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਮਾਲਕ ਡਾ. ਉਕਾਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਮੁਕੰਦਪੁਰ ਰੋਡ ਨੇੜੇ ਪੂੰਨੀਆ ਫਾਟਕ ਬੰਗਾ ਨੂੰ 3 ਮਾਰਚ 2026 ਤੋਂ ਵਿਦੇਸ਼ੀ ਮੋਬਾਇਲ ਨੰਬਰ ਤੋਂ ਜਸਪ੍ਰੀਤ ਸਿੰਘ ਉਰਫ ਕੰਨੂ ਵਾਸੀ ਕੁੱਕੜ ਮਜਾਰਾ ਵੱਲੋਂ ਕਾਲ ਕਰਕੇ ਜਾਨੋ ਮਾਰਨ ਦੀ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤੇ ਡਾ. ਉਕਾਰ ਸਿੰਘ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰ: 23 ਮਿਤੀ 07.03.026 ਜੁਰਮ 308(4), 351(3) ਬੀਐਨਐੱਸ ਥਾਣਾ ਸਿਟੀ ਬੰਗਾ ਦਰਜ ਰਜਿਸਟਰ ਕੀਤਾ। ਮਿਤੀ 8 ਮਾਰਚ ਨੂੰ ਦੁਬਾਰਾ ਵਿਦੇਸ਼ੀ ਮੋਬਾਇਲ ਨੰਬਰ ਤੋਂ ਡਾ. ਉਕਾਰ ਸਿੰਘ ਨੂੰ ਜਸਪ੍ਰੀਤ ਸਿੰਘ ਉਰਫ ਕੰਨੂ ਵਾਸੀ ਕੁੱਕੜ ਮਜਾਰਾ ਨੇ ਕਾਲ ਕਰਕੇ ਜਾਨੋ ਮਾਰਨ ਦੀ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ 9 ਮਾਰਚ 2026 ਨੂੰ ਜਸਪ੍ਰੀਤ ਸਿੰਘ ਉਰਫ ਕੰਨੂੰ ਵੱਲੋਂ ਭੇਜੇ ਗਏ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸੁਭਾ ਕਰੀਬ 6.30 ਵਜੇ ਮਹਿੰਦਰਾ ਹਸਪਤਾਲ ਬੰਗਾ ਦੇ ਬਾਹਰ ਫਾਈਰਿੰਗ ਕੀਤੀ। ਜਿਸ ਤੇ ਦੌਰਾਨੇ ਤਫਤੀਸ਼ ਡਾ. ਉਂਕਾਰ ਸਿੰਘ ਦੇ ਬਿਆਨ ਦੇ ਅਧਾਰ ਜਸਪ੍ਰੀਤ ਸਿੰਘ ਉਰਫ ਕੰਨੂ ਵਾਸੀ ਕੁੱਕੜ ਮਜਾਰਾ ਅਤੇ ਇਸਦੇ ਸਾਥੀਆਂ ਦੇ ਖਿਲਾਫ਼ ਮੁਕੱਦਮਾ ਨੰਬਰ: 25 ਮਿਤੀ 09.03.026 ਜੁਰਮ 109, 61(2), 48 ਬੀਐਨਐੱਸ ਅਤੇ 25, 27 ਅਸਲਾ ਐਕਟ ਥਾਣਾ ਸਿਟੀ ਬੰਗਾ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਅਤੇ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ ਉਕਤ ਮੁਕੱਦਮਾ ਨੂੰ ਟਰੇਸ ਕਰਕੇ ਇਸ ਮੁਕੱਦਮਾ ਦੇ ਮੁੱਖ ਸ਼ੂਟਰ ਸਾਵਨ ਪੁੱਤਰ ਕੁਲਵੀਰ ਵਾਸੀ ਸਾਹਰੀ ਥਾਣਾ ਮੇਹਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤੁਸ਼ਾਰ ਸਰੀਨ ਪੁੱਤਰ ਦਿਨੇਸ਼ ਸਰੀਨ ਵਾਸੀ ਕੀਰਤੀ ਨਗਰ, ਰਹੀਮਪੁਰ ਮੰਡੀ ਹੁਸ਼ਿਆਰਪੁਰ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਵਾਰਦਾਤ ਵਿਚ ਵਰਤਿਆ ਇਕ ਪਿਸਟਲ 30 ਬੋਰ (ਚਾਈਨਾ ਮੇਡ) ਸਮੇਤ 5 ਰੌਂਦ ਜਿੰਦਾ ਅਤੇ ਇਕ ਪਿਸਟਲ 32 ਬੋਰ ਸਮੇਤ 2 ਰੌਂਦ ਜਿੰਦਾ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਢਲੀ ਪੁੱਛਗਿਛ ਦੌਰਾਨ ਗ੍ਰਿਫਤਾਰ ਕਥਿਤ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਸ਼ੋਸਲ ਮੀਡੀਆ ਰਾਹੀਂ ਜਸਪ੍ਰੀਤ ਸਿੰਘ ਉਰਫ ਕੰਨੂ ਵਾਸੀ ਕੁੱਕੜ ਮਜਾਰਾ (ਜੋ ਵਿਦੇਸ਼ ਵਿਚ ਹੈ) ਦੇ ਸੰਪਰਕ ਵਿਚ ਆਏ ਸਨ। ਜਸਪ੍ਰੀਤ ਸਿੰਘ ਉਰਫ ਕੰਨੂ ਨੇ ਉਨ੍ਹਾਂ ਨੂੰ ਪੈਸਿਆ ਦਾ ਲਾਲਚ ਦੇ ਕੇ ਫਿਰੌਤੀ ਲੈਣ ਦੀ ਨੀਯਤ ਨਾਲ ਉਨ੍ਹਾਂ ਪਾਸੋਂ ਵੱਖ-ਵੱਖ ਜਗ੍ਹਾ ਅਤੇ ਮਹਿੰਦਰਾ ਹਸਪਤਾਲ ਬੰਗਾ ਦੇ ਬਾਹਰ ਗੋਲੀਆਂ ਚਲਵਾਈਆਂ ਸਨ ਅਤੇ ਵਾਰਦਾਤ ਵਿਚ ਵਰਤੇ ਗਏ ਹਥਿਆਰ ਵੀ ਜਸਪ੍ਰੀਤ ਸਿੰਘ ਕੰਨੂੰ ਨੇ ਹੀ ਮੁਹੱਈਆਂ ਕਰਵਾਏ ਸਨ। ਮੁਢਲੀ ਪੁੱਛਗਿਛ ਦੌਰਾਨ ਗ੍ਰਿਫਤਾਰ ਕੀਤੇ ਕਥਿਤ ਮੁਲਜ਼ਮਾਂ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਇਲਾਵਾ ਜਸਪ੍ਰੀਤ ਸਿੰਘ ਕੰਨੂੰ ਦੇ ਕਹਿਣ ਤੇ ਹੇਠ ਲਿਖੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਸਨ ਵਾਰਦਾਤਾਂ ? ਕਥਿਤ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਪਿੰਡ ਸੈਲਾ ਵਿਖੇ ਫਿਰੌਤੀ ਲਈ ਫਾਈਰਿੰਗ ਕੀਤੀ ਸੀ। ਪਿੰਡ ਪੱਦੀ ਸੂਰਾ ਸਿੰਘ ਵਿਖੇ ਫਿਰੌਤੀ ਲਈ ਫਾਈਰਿੰਗ ਕੀਤੀ ਸੀ। ਓਸਿਸ ਹੋਟਲ ਗੜਸ਼ੰਕਰ ਵਿਖੇ ਫਾਈਰਿੰਗ ਕੀਤੀ ਸੀ। ਪਿੰਡ ਸਮੁੰਦੜਾ ਵਿਖੇ ਮੈਡੀਕਲ ਸਟੋਰ ਤੇ ਫਾਈਰਿੰਗ ਕੀਤੀ ਸੀ। ਜਸਪ੍ਰੀਤ ਸਿੰਘ ਕੰਨੂੰ ਦੇ ਕਹਿਣ ਤੇ ਟੂਰਨਾਮੈਂਟ ਦੌਰਾਨ ਇਕ ਕਤਲ ਕਰਨਾ ਸੀ ਜੋ ਕਤਲ ਦੀ ਵਾਰਦਾਤ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ।