ਪਿਸਤੌਲ ਤੇ 2 ਜ਼ਿੰਦਾ ਕਾਰਤੂਸ ਸਣੇ ਦੋ ਨੌਜਵਾਨ ਕਾਬੂ
ਇਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਸਮੇਤ ਦੋ ਨੌਜਵਾਨ ਕਾਬੂ
Publish Date: Tue, 17 Feb 2026 05:33 PM (IST)
Updated Date: Wed, 18 Feb 2026 04:07 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਪੁਲਿਸ ਨੇ ਦੋ ਨੌਜਵਾਨਾਂ ਨੂੰ ਇਕ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਐੱਸਐੱਚਓ ਰੁਬਨੀਵ ਸਿੰਘ ਨੇ ਦੱਸਿਆ ਕਿ ਏਐੱਸਆਈ ਰਛਪਾਲ ਰਾਮ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਹਿਰ ਪੁਲ ਪਿੰਡ ਕਰੀਹਾ ਲਾਗੇ ਖੜ੍ਹੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਕੁਮਾਰ ਉਰਫ ਜੱਸ ਪੁੱਤਰ ਸਰਬਜੀਤ ਰਾਮ ਵਾਸੀ ਗੁਣਾਚੌਰ ਅਤੇ ਜਸਵਿੰਦਰ ਕੁਮਾਰ ਉਰਫ ਬਿੰਦਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਗੁਣਾਚੌਰ ਅੱਜ ਕੋਈ ਵਾਰਦਾਤ ਕਰਨ ਦੀ ਨੀਅਤ ਨਾਲ ਗੈਰ ਕਾਨੂੰਨੀ ਅਸਲੇ ਸਮੇਤ ਪਿੰਡ ਕਰੀਹਾ ਮੋੜ ਤੋਂ ਅੱਗੇ ਰੇਲ ਦੀ ਪਟੜੀ ਸਾਇਡ ਘੁੰਮ ਰਹੇ ਹਨ।
ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਗੈਰ-ਕਾਨੂੰਨੀ ਅਸਲੇ ਸਮੇਤ ਕਾਬੂ ਆ ਸਕਦੇ ਹਨ, ਜੋ ਇਤਲਾਹ ਭਰੋਸੇਯੋਗ ਅਤੇ ਠੋਸ ਹੋਣ ਕਾਰਨ 25 ਅਸਲਾ ਐਕਟ 1959 ਦੀ ਯਦ ਨੂੰ ਪੂਰਾ ਕਰਦੀ ਹੈ। ਐੱਸਐੱਚਓ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਮੁਲਜ਼ਮਾਂ ਜਸਵਿੰਦਰ ਕੁਮਾਰ ਉਰਫ ਜੱਸ ਅਤੇ ਜਸਵਿੰਦਰ ਕੁਮਾਰ ਉਰਫ ਬਿੰਦਾ ਕੋਲੋਂ ਇਕ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕਰ ਕੇ ਕਥਿਤ ਮੁਲਜ਼ਮਾਂ ਦੇ ਖਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।