6 ਨਸ਼ੀਲੇ ਟੀਕੇ ਸਮੇਤ 2 ਨੌਜਵਾਨ ਕਾਬੂ
6 ਨਸ਼ੀਲੇ ਟੀਕੇ ਸਮੇਤ ਦੋ ਨੌਜਵਾਨ ਕਾਬੂ
Publish Date: Sun, 15 Feb 2026 06:41 PM (IST)
Updated Date: Mon, 16 Feb 2026 04:09 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੂੰ 8 ਨਸ਼ੀਲੇ ਟੀਕੇ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਆਈ ਪਰਗਟ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਨਵੀਂ ਅਬਾਦੀ ਮੁਸਾਪੁਰ ਸਾਈਡ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨੇ ਰੇਲਵੇ ਓਵਰ ਬਰਿੱਜ ਕਰਾਸ ਕੀਤਾ ਤਾਂ ਦੋ ਨੌਜਵਾਨ ਇਕ ਮੋਟਰਸਾਈਕਲ ਕੋਲ ਖੜੇ ਦਿਖਾਈ ਦਿੱਤੇ। ਖੜ੍ਹੇ ਨੌਜਵਾਨਾਂ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਚਿੱਟੇ ਰੰਗ ਦੀ ਪਹਿਨੀ ਹੋਈ ਜੈਕੇਟ ਵਾਲੇ ਨੌਜਵਾਨ ਨੇ ਆਪਣੀ ਸੱਜੀ ਜੇਬ ਵਿਚੋਂ ਇਕ ਕਾਲੇ ਰੰਗ ਦਾ ਲਿਫਾਫਾ ਕੱਢ ਕੇ ਆਪਣੇ ਨਾਲ ਦੇ ਸਾਥੀ, ਜਿਸ ਨੇ ਕਾਲੇ ਰੰਗ ਦੀ ਜੈਕੇਟ ਪਹਿਨੀ ਹੋਈ ਨੂੰ ਫੜਾ ਦਿੱਤਾ, ਜੋ ਕਾਲੇ ਰੰਗ ਦੀ ਜੈਕਟ ਵਾਲੇ ਨੌਜਵਾਨ ਨੇ ਜਲਦੀ ਨਾਲ ਉਹ ਲਿਫਾਫਾ ਨਜ਼ਦੀਕ ਹੀ ਘਾਹ ਫੂਸ ’ਚ ਸੁੱਟ ਦਿੱਤਾ ਤੇ ਕਾਹਲੀ ਨਾਲ ਦੋਨੋ ਨੌਜਵਾਨਾਂ ਨੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਟਰਸਾਈਕਲ ਸਟਾਰਟ ਨਾ ਹੋਇਆ। ਉਨ੍ਹਾਂ ਦੋਨਾਂ ਨੌਜਵਾਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਕਾਲੇ ਰੰਗ ਦੀ ਜੈਕੇਟ ਵਾਲੇ ਨੌਜਵਾਨ ਨੇ ਆਪਣਾ ਨਾਮ ਸੈਮਲ ਪੁੱਤਰ ਸੰਤੋਖ ਰਾਮ ਵਾਸੀ ਕ੍ਰਿਪਾ ਗੇਟ ਮੁਹੱਲਾ ਰਵਿਦਾਸ ਨਵਾਂਸ਼ਹਿਰ ਅਤੇ ਚਿੱਟੇ ਰੰਗ ਦੀ ਜੈਕੇਟ ਵਾਲੇ ਨੌਜਵਾਨ ਨੇ ਆਪਣਾ ਨਾਮ ਸੁਨੀਲ ਉਰਫ ਹਰਜੋਤ ਪੁੱਤਰ ਰਮੇਸ਼ ਕੁਮਾਰ ਵਾਸੀ ਮੰਢਾਲੀ ਦੱਸਿਆ। ਪੁਲਿਸ ਨੇ ਮੋਟਰਸਾਈਕਲ ਨੰਬਰ ਪੀਬੀ 32 ਜੈਡ 6270 ਅਤੇ ਮਾਰਕਾ ਹੀਰੋ ਸਪਲੈਂਡਰ ਪੜ੍ਹਿਆ। ਉਨ੍ਹਾਂ ਵੱਲੋਂ ਸੁੱਟੇ ਲਿਫਾਫੇ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 6 ਨਸ਼ੀਲੇ ਟੀਕੇ ਬ੍ਰਾਮਦ ਹੋਏ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।