ਪਾਬੰਦੀਸ਼ੁਦਾ 35 ਗੋਲ਼ੀਆਂ ਸਮੇਤ ਦੋ ਕਾਬੂ
ਪਾਬੰਦੀਸ਼ੁਦਾ 35 ਗੋਲੀਆਂ ਸਮੇਤ ਦੋ ਨੌਜਵਾਨ ਕਾਬੂ
Publish Date: Tue, 17 Mar 2026 04:08 PM (IST)
Updated Date: Wed, 18 Mar 2026 04:04 AM (IST)
17ਐਨਐਸਆਰ19ਪੀ ਪੋਜੇਵਾਲ ਵਿਖੇ ਪੁਲਿਸ ਪਾਰਟੀ ਕਾਬੂ ਕੀਤੇ ਕਥਿਤ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਸੰਦੀਪ ਬੈਂਸ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਨੇ ਨਸ਼ੇ ਦੀਆਂ 35 ਗੋਲ਼ੀਆਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਗਗਨਦੀਪ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸੜੋਆ ਵੱਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਸੜੋਆ ਨੇੜੇ ਇੱਟਾਂ ਦੇ ਭੱਠੇ ਕੋਲ ਪੁੱਜੀ ਤਾਂ ਉਨ੍ਹਾਂ ਸਾਹਮਣੇ ਤੋਂ ਆ ਰਹੇ ਦੋ ਵਿਅਕਤੀਆਂ ਨੂੰ ਦੇਖਿਆ। ਜਿਨ੍ਹਾਂ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ-ਆਪਣੀ ਪੈਂਟ ਦੀਆਂ ਜੇਬਾਂ ’ਚੋਂ ਇਕ-ਇਕ ਲਿਫਾਫੀ ਕੱਢ ਕੇ ਘਾਹ ਫੂਸ ’ਚ ਸੁੱਟ ਦਿੱਤੀਆਂ ਅਤੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁੱਛਣ ’ਤੇ ਉਨ੍ਹਾਂ ਆਪਣਾ ਨਾਂਅ ਮਨਦੀਪ ਕੁਮਾਰ ਉਰਫ਼ ਭੀਬੜ ਪੁੱਤਰ ਜਗਦੀਸ਼ ਰਾਏ ਤੇ ਸੰਦੀਪ ਕੁਮਾਰ ਉਰਫ਼ ਸੀਪਾ ਪੁੱਤਰ ਸੀਤਾ ਰਾਮ ਵਾਸੀ ਪਿੰਡ ਪੋਜੇਵਾਲ ਦੱਸਿਆ। ਜਦੋਂ ਪੁਲਿਸ ਨੇ ਮਨਦੀਪ ਵੱਲੋਂ ਸੁੱਟੀ ਲਿਫਾਫੀ ’ਚੋਂ 17 ਅਤੇ ਸੰਦੀਪ ਵੱਲੋਂ ਸੁੱਟੀ ਲਿਫਾਫੀ ਵਿਚੋਂ 18 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।