2.47 ਗ੍ਰਾਮ ਗਾਂਜੇ ਸਮੇਤ ਦੋ ਨੌਜਵਾਨ ਕਾਬੂ
2.47 ਗ੍ਰਾਮ ਗਾਂਜੇ ਸਮੇਤ ਦੋ ਨੌਜਵਾਨ ਕਾਬੂ
Publish Date: Sun, 25 Jan 2026 04:44 PM (IST)
Updated Date: Mon, 26 Jan 2026 04:04 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਦੋ ਨੌਜਵਾਨਾਂ ਨੂੰ 2.47 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਦੇ ਏਐੱਸਆਈ ਰਜਿੰਦਰ ਪਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਪਿੰਡ ਗੜੁਪੜ ਵਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਗੜੁਪੜ ਦੇ ਦੁਸਹਿਰਾ ਗਰਾਊਂਡ ਨੇੜੇ ਪੁੱਜੀ ਤਾਂ ਉਨ੍ਹਾਂ ਨੇ ਉੱਥੇ ਦੋ ਨੌਜਵਾਨਾਂ ਨੂੰ ਖੜ੍ਹੇ ਦੇਖਿਆ। ਜਿਹੜੇ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਇਕ ਨੌਜਵਾਨ ਨੇ ਆਪਣੇ ਹੱਥ ਵਿਚ ਫੜੀ ਪਾਰਦਰਸ਼ੀ ਲਿਫਾਫੀ ਸੁੱਟ ਦਿੱਤੀ। ਪੁਲਿਸ ਵੱਲੋਂ ਸ਼ੱਕ ਦੇ ਆਧਾਰ ‘ਤੇ ਦੋਹਾਂ ਨੂੰ ਕਾਬੂ ਕਰ ਕੇ ਨਾਂਅ ਪਤਾ ਪੁੱਛਿਆ ਤਾਂ ਲਿਫਾਫੀ ਸੁੱਟਣ ਵਾਲੇ ਨੇ ਆਪਣਾ ਨਾਂਅ ਸੁਧੀਰ ਕੁਮਾਰ ਪੁੱਤਰ ਕਿਸ਼ੋਰੀ ਰਾਮ ਵਾਸੀ ਪਿੰਡ ਔੜ ਅਤੇ ਦੂਜੇ ਨੇ ਆਪਣਾ ਨਾਂਅ ਬਸੰਤ ਕੁਮਾਰ ਪੁੱਤਰ ਅਮਿਤ ਕੁਮਾਰ ਹਾਲ ਵਾਸੀ ਨੇੜੇ ਕੇਸੀ ਕਾਲਜ ਨਵਾਂਸ਼ਹਿਰ ਦੱਸਿਆ। ਮੁਲਜ਼ਮਾਂ ਨੇ ਦੱਸਿਆ ਕਿ ਉਹ ਗਾਂਜਾ ਪੀਣ ਦੇ ਆਦਿ ਹਨ ਅਤੇ ਲਿਫਾਫੀ ਵਿਚ ਗਾਂਜਾ ਰੱਖਿਆ ਹੈ। ਜਦੋਂ ਪੁਲਿਸ ਨੇ ਮੁਲਜ਼ਮਾਂ ਵੱਲੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ’ਚੋਂ 2.47 ਗ੍ਰਾਮ ਗਾਂਜਾ ਤੇ ਇਕ ਗਾਂਜਾ ਪੀਣ ਵਾਲੀ ਚਿਲਮ ਜਿਸ ’ਤੇ ਲਾਲ ਕੱਪੜਾ ਲਪੇਟਿਆ ਹੋਇਆ ਬਰਾਮਦ ਹੋਏ। ਪੁਲਿਸ ਵੱਲੋਂ ਕਾਬੂ ਕੀਤੇ ਕਥਿਤ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।