ਨਸ਼ਾ ਕਰਦਿਆਂ ਦੋ ਨੌਜਵਾਨਾਂ ਨੂੰ ਕੀਤੇ ਕਾਬੂ
ਨਸ਼ਾ ਕਰਦਿਆਂ ਦੋ ਨੌਜਵਾਨਾਂ ਨੂੰ ਕੀਤਾ ਕਾਬੂ
Publish Date: Sat, 07 Mar 2026 07:14 PM (IST)
Updated Date: Sun, 08 Mar 2026 04:15 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਦੋ ਨੌਜਵਾਨਾਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਦੇ ਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਥਾਣਾ ਔੜ ਤੋਂ ਹੁੰਦੇ ਹੋਏ ਕਸਬਾ ਔੜ ਤੋਂ ਪਿੰਡ ਗੜੁਪੜ ਤੋਂ ਪਿੰਡ ਬੱਸ ਸਟੈਡ ਔੜ ਵਾਪਸ ਥਾਣਾ ਵੱਲ ਨੂੰ ਜਾ ਰਹੇ ਸੀ। ਤਾਂ ਖੱਬੇ ਪਾਸੇ ਸੜਕ ਦੇ ਨਾਲ ਉਘੇ ਬੂਟਿਆ ਕੋਲ ਇੱਕ ਨੌਜਵਾਨ ਬੈਠਾ ਦਿਖਾਈ ਦਿੱਤਾ। ਜੋ ਕੁਝ ਹਰਕਤ ਕਰ ਰਿਹਾ ਸੀ। ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਖਿਸਕਣ ਲੱਗਾ ਤੇ ਆਪਣੇ ਹੱਥ ਵਿਚ ਫੜੀ ਹੋਈ ਚੀਜ ਨਜਦੀਕ ਘਾਹ ਫੂਸ ਵਿਚ ਸੁੱਟ ਦਿੱਤੀ ਤੇ ਤੇਜ਼ ਕਦਮੀ ਖਿਸਕਣ ਲੱਗਾ। ਇਸ ’ਤੇ ਐੱਸਆਈ ਜਸਵਿੰਦਰ ਸਿੰਘ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰ ਕੇ ਨਾਂ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਸਾਗਰ ਖੱਤਰੀ ਪੁੱਤਰ ਰਾਮ ਚੰਦਰ ਵਾਸੀ ਵਾਰਡ ਨੰਬਰ 2 ਮੰਢਿਆਣੀ ਦੱਸਿਆ।।ਸਾਗਰ ਵੱਲੋਂ ਸੁੱਟੀ ਹੋਈ ਚੀਜ ਨੂੰ ਚੁੱਕ ਕੇ ਚੈਕ ਕੀਤਾ ਤਾਂ ਸੜੀ ਹੋਈ ਸਿਲਵਰ ਪੰਨੀ ਜਿਸ ਪਰ ਹੈਰੋਇਨ ਲੱਗੀ, ਲਾਈਟਰ ਅਤੇ ਦੱਸ ਰੁਪਏ ਦਾ ਨੋਟ ਗੋਲ ਕੀਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਬਲਾਚੌਰ ਦੇ ਐੱਚਸੀ ਅਨੀਸ਼ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਾਧੀ ਦਾ ਭੱਠਾ ਮਹਿਤਪੁਰ ਪਾਸ ਪੁੱਜੇ ਤਾਂ ਮਨਪ੍ਰ੍ਰੀਤ ਉਰਫ ਪੱਪੂ ਪੁੱਤਰ ਚਰਨ ਦਾਸ ਵਾਸੀ ਮੋਹਰਾ ਵੱਲੋਂ ਹੈਰੋਇਨ ਦਾ ਨਸ਼ਾ ਕਰਨ ਅਤੇ ਉਸ ਪਾਸੋ ਫੋਇਲ ਪੇਪਰ ਹੈਰੋਇਨ ਅਲੂਦ, ਮਾਚਿਸ ਦੀਆਂ ਤੀਲੀਆਂ ਦੀ ਡੱਬੀ ਅਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਪਾਇਪ ਨੁਮਾ ਬ੍ਰਾਮਦ ਹੋਣ ਤੇ ਮਾਮਲਾ ਦਰਜ ਕੀਤਾ ਹੈ।