ਨਸ਼ਾ ਕਰਦਿਆਂ ਦੋ ਨੌਜਵਾਨ ਕਾਬੂ
ਨਸ਼ਾ ਕਰਦਿਆਂ ਦੋ ਨੌਜਵਾਨ ਕਾਬੂ
Publish Date: Thu, 05 Feb 2026 04:13 PM (IST)
Updated Date: Thu, 05 Feb 2026 04:17 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਨਸ਼ਾ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਬਹਿਰਾਮ ਦੇ ਏਐੱਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਥਾਣਾ ਬਹਿਰਾਮ ਤੋਂ ਟੀ-ਪੁਆਇੰਟ ਮਾਹਿਲਪੁਰ ਰੋਡ ਬਹਿਰਾਮ ਤੋਂ ਫਰਾਲਾ ਸਾਈਡ ਨੂੰ ਜਾ ਰਹੇ ਸੀ, ਤਾਂ ਜਦੋਂ ਪੁਲਿਸ ਪਾਰਟੀ ਬੀਬੀ ਤਾਰੋ ਦੇ ਗੇਟ ਤੋਂ ਥੋੜਾ ਪਿੱਛੇ ਪੁੱਜੀ ਤਾਂ ਬੀਬੀ ਤਾਰੋ ਦੇ ਗੇਟ ਵੱਲੋਂ ਦੋ ਨੌਜਵਾਨ ਪੈਦਲ ਨਿਕਲਦੇ ਦਿਖਾਈ ਦਿੱਤੇ। ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਵੱਲੋਂ ਘਾਹ ਫੂਸ ਵਿਚ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਬ੍ਰਾਮਦ ਕੀਤੀ। ਜਿਸ ਵਿਚੋਂ 20 ਨਸ਼ੀਲੀਆ ਗੋਲੀਆਂ ਬ੍ਰਾਮਦ ਹੋਈਆਂ। ਪੁਲਿਸ ਨੇ ਕਥਿਤ ਮੁਲਜ਼ਮਾਂ ਪਰਮਜੀਤ ਕੁਮਾਰ ਪੁੱਤਰ ਦੇਵ ਰਾਮ ਵਾਸੀ ਬਹਿਰਾਮ, ਕਸ਼ਮੀਰ ਸਿਘ ਪੁੱਤਰ ਬਲਵੰਤ ਰਾਮ ਵਾਸੀ ਬਹਿਰਾਮ ਦੇ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।