ਨਸ਼ੇ ਦਾ ਸੇਵਨ ਕਰਦੇ ਦੋ ਨੌਜਵਾਨ ਕਾਬੂ
ਨਸ਼ੇ ਦਾ ਸੇਵਨ ਕਰਦੇ ਦੋ ਨੌਜਵਾਨ ਕਾਬੂ
Publish Date: Sat, 07 Feb 2026 03:50 PM (IST)
Updated Date: Sat, 07 Feb 2026 03:53 PM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਨਸ਼ੇ ਦਾ ਸੇਵਨ ਕਰ ਰਹੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਦੇ ਏਐੱਸਆਈ ਮੋਹਨ ਲਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਘੱਕੇਵਾਲ ਤੋਂ ਹੁੰਦੇ ਹੋਏ ਜਦੋਂ ਨਵਾਂਸ਼ਹਿਰ ਰੋਡ ਨੇੜੇ ਪੁੱਜੇ। ਤਾਂ ਉਨ੍ਹਾਂ ਨੇ ਸੜਕ ਕਿਨਾਰੇ ਦਰਖਤ ਦੀ ਆੜ ਵਿਚ ਇਕ ਪੇਪਰ ਹੇਠਾਂ ਲਾਈਟਰ ਜਲ਼ਾ ਕੇ ਧੂੰਆਂ ਸੁੰਘ ਰਹੇ ਵਿਅਕਤੀ ਨੂੰ ਕਾਬੂ ਕੀਤਾ ਜਿਸ ਨੇ ਆਪਣਾ ਨਾਂ ਮਨੋਜ ਕੁਮਾਰ ਪੁੱਤਰ ਰਾਮ ਖਿਲਾਵਨ ਵਾਸੀ ਮੁਹੱਲਾ ਸਤਗੁਰ ਨਗਰ ਰਾਹੋਂ ਦੱਸਿਆ। ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐੱਸਆਈ ਲਖਵੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸਿਆਣਾ ਦੇ ਸ਼ਮਸ਼ਾਨ ਘਾਟ ਦੀ ਸ਼ੈੱਡ ਹੇਠ ਨਸ਼ੇ ਦਾ ਸੇਵਨ ਕਰ ਰਹੇ ਇਕ ਵਿਅਕਤੀ ਨੂੰ ਕਾਬੂ ਕੀਤਾ। ਜਿਸ ਨੇ ਆਪਣਾ ਨਾਂਅ ਦਿਲਬਾਗ ਸਿੰਘ ਉਰਫ਼ ਸੋਨੂੰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਬੂਲੇਵਾਲ ਦੱਸਿਆ। ਦੋਨਾਂ ਮਾਮਲਿਆਂ ਚ ਕਾਬੂ ਕੀਤੇ ਕਥਿਤ ਮੁਲਜ਼ਮਾਂ ਕੋਲੋਂ ਲਾਈਟਰ, ਹੈਰੋਇਨ ਅਲੂਦ ਸਿਲਵਰ ਪੰਨੀਆਂ ਅਤੇ 10-10 ਰੁਪਏ ਦੇ ਪਾਈਪ ਨੁਮਾ ਨੋਟ ਬਰਾਮਦ ਕੀਤੇ। ਉਨ੍ਹਾਂ ਦੇ ਖਿਲਾਫ਼ ਸੰਬੰਧਤ ਥਾਣਿਆਂ ਵਿਚ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।