ਨਸ਼ੇ ਦਾ ਸੇਵਨ ਕਰਦੇ 2 ਨੌਜਵਾਨ ਕਾਬੂ
ਨਸ਼ੇ ਦਾ ਸੇਵਨ ਕਰਦੇ ਦੋ ਨੌਜਵਾਨ ਕਾਬੂ
Publish Date: Mon, 19 Jan 2026 05:01 PM (IST)
Updated Date: Mon, 19 Jan 2026 05:03 PM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ੇ ਦਾ ਸੇਵਨ ਕਰ ਰਹੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਗੜੁਪੜ ਵਿਖੇ ਗੰਦੇ ਨਾਲੇ ਦੇ ਪੁਲ ਨੇੜੇ ਝਾੜੀਆਂ ’ਚ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਨੇ ਆਪਣਾ ਨਾਂ ਰਾਜਾ ਰਾਮ ਮਾਹੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਫਾਂਬੜਾ ਦੱਸਿਆ। ਕਾਬੂ ਕੀਤੇ ਨੌਜਵਾਨ ਕੋਲੋਂ ਇਕ ਸਿਲਵਰ ਪੰਨੀ ਹੈਰੋਇਨ ਅਲੂਦ, ਇਕ ਲਾਈਟਰ ਤੇ ਇਕ 10 ਰੁਪਏ ਦਾ ਪਾਈਪਨੁਮਾ ਭਾਰਤੀ ਕਰੰਸੀ ਨੋਟ ਬਰਾਮਦ ਕੀਤਾ। ਇਸੇ ਤਰ੍ਹਾਂ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐੱਸਆਈ ਲਖਵੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਗੁਰਦੁਆਰਾ ਠੇਰੀ ਸਾਹਿਬ ਬਾਈਪਾਸ ਨੇੜੇ ਸੜਕ ਕਿਨਾਰੇ ਨਸ਼ੇ ਦਾ ਸੇਵਨ ਕਰ ਰਹੇ ਨੌਜਵਾਨ ਨੂੰ ਕਾਬੂ ਕੀਤਾ, ਜਿਸ ਨੇ ਆਪਣਾ ਨਾਂ ਰਣਜੀਤ ਸਿੰਘ ਉਰਫ਼ ਮੱਖਣ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬੂਲੇਵਾਲ ਦੱਸਿਆ। ਕਥਿਤ ਮੁਲਜ਼ਮ ਪਾਸੋਂ ਹੈਰੋਇਨ ਅਲੂਦ ਸਿਲਵਰ ਪੰਨੀ, ਲਾਈਟਰ ਤੇ 10 ਰੁਪਏ ਦਾ ਪਾਈਪਨੁਮਾ ਭਾਰਤੀ ਕਰੰਸੀ ਨੋਟ ਬਰਾਮਦ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।