ਕਾਰ ਅਤੇ ਪਲੇਜ਼ਰ ਸਕੂਟਰੀ ਦੀ ਟੱਕਰ ’ਚ ਦੋ ਔਰਤਾਂ ਸਣੇ ਇਕ ਜ਼ਖ਼ਮੀ
ਕਾਰ ਅਤੇ ਪਲੇਜ਼ਰ ਸਕੂਟਰੀ ਦੀ ਟੱਕਰ ਵਿਚ ਦੋ ਔਰਤਾਂ ਅਤੇ ਇਕ ਨੌਜਵਾਨ ਜ਼ਖਮੀ
Publish Date: Sun, 29 Mar 2026 05:39 PM (IST)
Updated Date: Sun, 29 Mar 2026 05:41 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿੰਡ ਬਰਨਾਲਾ ਕਲਾਂ ਲਾਗੇ ਵਾਪਰੇ ਇਸ ਸੜਕ ਹਾਦਸੇ ਵਿਚ ਦੋ ਔਰਤਾਂ, ਇਕ ਸਕੂਟਰੀ ਚਾਲਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਅਧੀਨ ਆਉਂਦੇ ਪਿੰਡ ਬਰਨਾਲਾ ਕਲਾਂ ਨੇੜੇ ਇਕ ਕਾਰ ਅਤੇ ਪਲੇਜਰ ਸਕੂਟਰੀ ਦੀ ਟੱਕਰ ਵਿਚ ਸੜਕ ਕਿਨਾਰੇ ਖੜੀਆਂ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਲਿਜਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਤੋਂ ਜਾਡਲਾ ਵੱਲ ਜਾ ਰਹੀ ਇਕ ਸਵਿਫਟ ਕਾਰ ਨੰਬਰ ਪੀਬੀ 32 ਡੀ8157 ਜਦੋਂ ਬਰਨਾਲਾ ਕਲਾਂ ਗੇਟ ਲਾਗੇ ਪੁੱਜੀ ਤਾਂ ਇਕ ਪਲੇਜਰ ਸਕੂਟਰੀ ਨੰਬਰ ਪੀਬੀ 32 ਏ 9470 ਨਾਲ ਟਕਰਾਈ। ਜਿਸ ਤੋਂ ਬਾਅਦ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਖੜੀਆਂ ਬੱਸ ਦਾ ਇੰਤਜਾਰ ਕਰ ਰਹੀਆਂ ਦੋ ਔਰਤਾਂ ਨਾਲ ਜਾ ਟਕਰਾਈ। ਜਿਸ ਕਾਰਨ ਦੋਵੇਂ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨਾਂ ਨੂੰ ਰਾਹਗੀਰਾਂ ਤੇ ਵਾਹਨ ਚਾਲਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਲਿਜਾਇਆ ਗਿਆ। ਇਸ ਹਾਦਸੇ ਵਿਚ ਸਕੂਟਰੀ ਚਾਲਕ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ। ਸਕੂਟਰੀ ਚੋਂ ਬ੍ਰਾਮਦ ਕਾਪੀ ਤੇ ਨੌਜਵਾਨ ਦਾ ਨਾਂਅ ਬਬਲੂ ਸਿੰਘ ਦੱਸਿਆ ਜਾ ਰਿਹਾ ਹੈ। ਜਦਕਿ ਹਾਦਸੇ ਵਿਚ ਜ਼ਖਮੀ ਔਰਤਾਂ ਅਤੇ ਕਾਰ ਚਾਲਕ ਦੀ ਹਾਲੇ ਪਹਿਚਾਣ ਨਹੀਂ ਹੋ ਸਕੀ ਹੈ। ਕਾਰ ਚਾਲਕ ਜਾਡਲੇ ਦਾ ਦੱਸਿਆ ਜਾ ਰਿਹਾ ਹੈ। ਉਧਰ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਦੋਹਾਂ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।