ਨਾਜਾਇਜ਼ ਰੇਤਾ ਸਮੇਤ ਦੋ ਟਰੈਕਟਰ-ਟਰਾਲੀਆਂ ਕਾਬੂ
ਨਜਾਇਜ ਰੇਤਾਂ ਸਮੇਤ ਦੋ ਟਰੈਕਟਰ ਟਰਾਲੀਆਂ ਕਾਬੂ
Publish Date: Thu, 08 Jan 2026 05:04 PM (IST)
Updated Date: Fri, 09 Jan 2026 04:06 AM (IST)
ਟਰੈਕਟਰ ਚਾਲਕ ਪੇਸ਼ ਨਹੀਂ ਕਰੇ ਰੇਤ ਮਾਈਨਿੰਗ ਬਾਰੇ ਕਾਗਜ਼ਾਤ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪੁਲਿਸ ਵੱਲੋਂ ਰੇਤ ਨਾਲ ਭਰੀਆਂ ਦੋ ਟਰੈਕਟਰ ਟਰਾਲੀਆਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਚੌਂਕੀ ਆਸਰੋਂ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਉਹ ਚੈਕਿੰਗ ਕਰਦਿਆਂ ਹਾਈਟੈਕ ਨਾਕੇ ਨਜ਼ਦੀਕ ਪਹੁੰਚੇ। ਤਾਂ ਦੋ ਟਰੈਕਟਰ ਟਰਾਲੀਆਂ ਰੇਤੇ ਦੀਆਂ ਭਰੀਆਂ ਬਲਾਚੌਰ ਸਾਈਡ ਤੋਂ ਆਉਂਦੀਆਂ ਦੇਖਿਆਂ। ਜਿਨਾਂ ਨੂੰ ਰੋਕ ਕੇ ਟ੍ਰੈਕਟਰ ਚਾਲਕਾਂ ਪਾਸੋਂ ਟਰਾਲੀਆਂ ਵਿਚ ਭਰੇ ਰੇਤੇ ਦੀ ਮਾਈਨਿੰਗ ਵਿਭਾਗ ਵੱਲੋਂ ਲਈ ਗਈ ਇਜਾਜਤ ਬਾਰੇ ਪੁਛਿਆ, ਤਾਂ ਉਹ ਕੋਈ ਠੋਸ ਸਬੂਤ ਨਹੀਂ ਦੇ ਸਕੇ। ਰੇਤੇ ਦੀਆਂ ਭਰੀਆਂ ਦੋਨੋਂ ਟ੍ਰੈਕਟਰ ਟਰਾਲੀਆਂ ਦੀ ਸੂਚਨਾ ਮਾਈਨਿੰਗ ਵਿਭਾਗ ਨੂੰ ਦਿੱਤੀ ਗਈ ਜਿਸ ’ਤੇ ਮਾਈਨਿੰਗ ਵਿਭਾਗ ਦੇ ਜੇਈ ਸੁਖਦੀਪ ਸਿੰਘ ਨੇ ਦੋਨੋਂ ਵਾਹਨ ਰੇਤ ਦੀਆਂ ਭਰੀਆਂ ਟਰਾਲੀਆਂ ਆਸਰੋਂ ਚੌਂਕੀ ਦੇ ਸਪੁਰਦ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਨ੍ਹਾਂ ਦੋਨੋਂ ਟਰੈਕਟਰਾਂ ਦੇ ਕਾਗਜ਼ ਮੌਕੇ ਤੇ ਡਰਾਈਵਰ ਨਹੀਂ ਦਿਖਾ ਸਕੇ। ਇਸ ਲਈ ਪੁਲਿਸ ਵਿਭਾਗ ਵੱਲੋਂ ਬਣਦੀ ਕਾਰਵਾਈ ਕਰਦਿਆਂ ਦੋਨੋਂ ਟ੍ਰੈਕਟਰ ਟਰਾਲੀਆਂ ਰੇਤ ਦੀਆਂ ਭਰੀਆਂ ਕਬਜ਼ੇ ਵਿਚ ਲੈ ਕੇ ਪੁਲਿਸ ਚੌਂਕੀ ਆਸਰੋਂ ਵਿਖੇ ਖੜੀ ਕਰਵਾ ਦਿੱਤੀ ਹੈ।