ਨਸ਼ੇ ਦੀਆਂ 29 ਗੋਲੀਆਂ ਅਤੇ 2.40 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
ਸਮੇਤ ਤਸਵੀਰ-ਨਸ਼ੇ ਦੀਆਂ 29 ਗੋਲੀਆਂ ਅਤੇ 2.40 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
Publish Date: Thu, 12 Mar 2026 06:41 PM (IST)
Updated Date: Fri, 13 Mar 2026 04:09 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਮੁੱਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸਰਹਾਲ ਕਾਜੀਆਂ ਤੋਂ ਬੱਲੋਵਾਲ ਵੱਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਸਰਹਾਲ ਕਾਜੀਆਂ ਤੋਂ ਬੇਆਬਾਦ ਭੱਠੇ ਨੇੜੇ ਪੁੱਜੀ। ਤਾਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਸੜਕ ਤੇ ਚੜ੍ਹਦੇ ਦੇਖਿਆ। ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੇ ਹੱਥ ਵਿਚ ਫੜੀ ਮੋਮੀ ਲਿਫਾਫੀ ਸੁੱਟ ਕੇ ਪਿੱਛੇ ਖਿਸਕਣ ਲੱਗਾ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਉਸ ਨੇ ਆਪਣਾ ਨਾਂ ਦਲਜੀਤ ਕੁਮਾਰ ਉਰਫ਼ ਜੀਤਾ ਪੁੱਤਰ ਸੁਰਿੰਦਰਪਾਲ ਵਾਸੀ ਪਿੰਡ ਸਰਹਾਲ ਕਾਜੀਆਂ ਦੱਸਿਆ। ਜਦੋਂ ਉਸ ਵੱਲੋਂ ਸੁੱਟੀ ਗਈ ਲਿਫਾਫੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਨਸ਼ੇ ਦੀਆਂ 29 ਗੋਲੀਆਂ ਖੁੱਲ੍ਹੀਆਂ ਅਤੇ 2.40 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਨੇ ਦੱਸਿਆ ਕਿ ਉਹ ਇਹ ਗੋਲੀਆਂ ਅਤੇ ਹੈਰੋਇਨ ਕੁਲਵਿੰਦਰ ਸਿੰਘ ਉਰਫ਼ ਕਿੰਦਾ ਪੁੱਤਰ ਚਰਨਜੀਤ ਵਾਸੀ ਮੁਕੰਦਪੁਰ ਤੋਂ ਲਿਆਇਆ ਹੈ। ਪੁਲਿਸ ਵੱਲੋਂ ਦਲਜੀਤ ਕੁਮਾਰ ਅਤੇ ਕੁਲਵਿੰਦਰ ਸਿੰਘ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।