ਨਸ਼ਾ ਕਰਦੇ ਦੋ ਵਿਅਕਤੀ ਕਾਬੂ
ਨਸ਼ਾ ਕਰਦਿਆਂ ਦੋ ਵਿਅਕਤੀ ਕਾਬੂ
Publish Date: Wed, 22 Apr 2026 03:53 PM (IST)
Updated Date: Wed, 22 Apr 2026 03:58 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਨਸ਼ਾ ਕਰਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਉਹ ਮਹਿੰਦੀਪੁਰ ਪੁਲ ਸਾਈਡ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਮਹਿੰਦੀਪੁਰ ਪੁਲ ਲਾਗੇ ਪੁਜੀ ਤਾਂ ਮਹਿੰਦੀਪੁਰ ਮੜ੍ਹੀਆਂ ਦੇ ਗੇਟ ਦੇ ਅੰਦਰ ਇਕ ਨੌਜਵਾਨ ਬੈਠਾ ਕਿਸੀ ਪਾਈਪ ਨੁਮਾ ਚੀਜ਼ ਨਾਲ ਧੂੰਆਂ ਸੁੰਘਦਾ ਦਿਖਾਈ ਦਿੱਤਾ। ਜੋ ਪੁਲਿਸ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਆਪਣੇ ਹੱਥ ਵਿਚ ਫੜਿਆ ਧੂੰਆਂ ਪੀਣ ਵਾਲਾ ਸਮਾਨ ਜ਼ਮੀਨ ਪਰ ਸੁੱਟ ਕੇ ਭਜਣ ਲੱਗਾ, ਜਿਸ ਨੂੰ ਕਾਬੂ ਕੀਤਾ ਗਿਆ। ਉਸ ਨੇ ਆਪਣਾ ਨਾਮ ਗਗਨੇਸ਼ ਰਾਮ ਪ੍ਰਭਾਕਰ ਪੁੱਤਰ ਸ਼ਿਵ ਕੁਮਾਰ ਸ਼ਰਮਾ ਵਾਸੀ ਬੀ-2/104, ਫਤਿਹ ਨਗਰ ਨਵਾਂਸ਼ਹਿਰ ਦੱਸਿਆ। ਸੁਟੇ ਹੋਏ ਸਮਾਨ ਨੂੰ ਚੈੱਕ ਕਰਨ ’ਤੇ ਇਕ ਸੜ੍ਹੀ ਹੋਈ ਹੈਰੋਇਨ ਅਲੂਦ ਪੰਨੀ, ਇਕ ਲਾਈਟਰ, ਇਕ ਹਰੇ ਰੰਗ ਦਾ ਢੱਕਣ ਤੇ 10 ਰੁਪਏ ਦੇ ਨੋਟ ਦੀ ਪਾਈਪ ਬਰਾਮਦ ਹੋਏ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਰਾਹੋਂ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਮੋਹਨ ਲਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਥਾਣਾ ਰਾਹੋਂ ਤੋਂ ਗਸ਼ਤ ਕਰਦੇ ਹੋਏ ਘੱਕੇਵਾਲ ਰੋਡ ਤੋਂ ਹੁੰਦੇ ਹੋਏ ਨਹਿਰ ਬਿਸਤ ਦੋਆਬ ਹੋ ਕੇ ਨਵਾਂਸ਼ਹਿਰ-ਰਾਹੋਂ ਮੇਨ ਸੜਕ ਵੱਲ੍ਹ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਨਵਾਂਸ਼ਹਿਰ ਰੋਡ ਵੱਲ ਪੁੱਜੀ ਤਾਂ ਸੜਕ ਦੇ ਸੱਜੇ ਪਾਸੇ ਦਰੱਖਤ ਦੀ ਆੜ ਵਿਚ ਝਾੜੀਆਂ ਪਾਸ ਇਕ ਵਿਅਕਤੀ ਆਪਣੇ ਹੱਥ ਵਿਚ ਫੜੀ ਪੰਨੀ ਹੇਠਾਂ ਲਾਈਟਰ ਬਾਲ ਕੇ ਪਾਇਪ ਨਾਲ ਧੂੰਆਂ ਸੁੰਘਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਲਾਈਟਰ, ਪੰਨੀ ਅਤੇ ਪਾਈਪ ਜ਼ਮੀਨ ’ਤੇ ਸੁੱਟ ਕੇ ਮੌਕੇ ਤੋਂ ਖਿਸਕਣ ਲੱਗਾ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਉਸ ਦਾ ਨਾਮ, ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਇੰਦਰਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਸ਼ਮਸ਼ਪੁਰ ਦੱਸਿਆ। ਇੰਦਰਜੀਤ ਸਿੰਘ ਵੱਲੋਂ ਸੁੱਟੇ ਹੋਏਕ ਹੈਰੋਇਨ ਅਲੂਦ ਪੰਨੀ ਤੇ ਇਕ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। --------------------