ਨਸ਼ਾ ਕਰ ਰਹੇ ਦੋ ਵਿਅਕਤੀ ਕਾਬੂ
ਨਸ਼ਾ ਕਰਦਿਆਂ ਦੋ ਵਿਅਕਤੀ ਕਾਬੂ
Publish Date: Thu, 26 Feb 2026 06:43 PM (IST)
Updated Date: Fri, 27 Feb 2026 04:10 AM (IST)

ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਵੱਖ ਵੱਖ ਥਾਣਿਆਂ ਅਧੀਨ ਆਉਂਦੇ ਇਲਾਕੇ ਵਿਚ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਐੱਚਓ ਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਸਮੇਤ ਪੁਲਿਸ ਪਾਰਟੀ ਔੜ ਤੋਂ ਹੁੰਦੇ ਹੋਏ ਕਸਬਾ ਔੜ ਤੋਂ ਪਿੰਡ ਗੜੁਪੜ, ਪਿੰਡ ਮੱਲਾ ਬੇਦੀਆਂ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨਹਿਰ ਸੂਆ ਪੁੱਲੀ ਪਿੰਡ ਗੜੁਪੜ ਤੋਂ ਕਰੀਬ 20 ਕਰਮ ਪਿਛੇ ਸੀ। ਤਾਂ ਖੱਬੇ ਪਾਸੇ ਨਹਿਰ ਸੂਆ ਦੇ ਨਾਲ ਜਾਂਦੇ ਕੱਚੇ ਰਾਸਤੇ ਪਰ ਝਾੜੀਆਂ ਕੋਲ ਇੱਕ ਨੌਜਵਾਨ ਬੈਠਾ ਦਿਖਾਈ ਦਿੱਤਾ, ਜੋ ਕੋਈ ਚੀਜ਼ ਨੱਕ ਰਾਹੀਂ ਸੁੰਘ ਰਿਹਾ ਸੀ, ਜੋ ਪੁਲਿਸ ਦੀ ਸਰਕਾਰੀ ਗੱਡੀ ਦੇਖ ਕੇ ਯਕਦਮ ਖੜ੍ਹਾ ਹੋ ਗਿਆ ਤੇ ਆਪਣੇ ਹੱਥ ਵਿਚ ਫੜੀ ਹੋਈ ਕੋਈ ਚੀਜ਼ ਨਜ਼ਦੀਕ ਹੀ ਘਾਹ-ਫੂਸ ਕੋਲ ਸੁੱਟ ਦਿੱਤੀ ਤੇ ਤੇਜ਼ ਕਦਮੀ ਖਿਸਕਣ ਲੱਗਾ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਸਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਰਣਜੀਤ ਸਿੰਘ ਵਾਸੀ ਮੱਲਾ ਬੇਦੀਆਂ ਦੱਸਿਆ। ਪੁਲਿਸ ਨੇ ਉਸ ਪਾਸੋਂ ਇੱਕ ਸਿਲਵਰ ਪੰਨੀ ਜਿਸ ’ਤੇ ਹੈਰੋਇਨ ਸੜੀ ਹੋਈ ਲੱਗੀ ਹੋਈ, ਇੱਕ ਲਾਈਟਰ ਤੇ 10 ਰੁਪਏ ਦਾ ਨੋਟ ਪਾਈਪ ਨੁਮਾ ਬਰਾਮਦ ਕੀਤਾ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਪੁਲਿਸ ਥਾਣਾ ਸਿਟੀ ਬੰਗਾ ਦੇ ਐੱਸਐੱਚਓ ਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਬੱਸ ਸਟੈਡ ਬੰਗਾ ਹੁੰਦੇ ਹੋਏ ਹੱਪੋਵਾਲ ਰੋਡ ਸਾਈਡ ਨੂੰ ਜਾ ਰਹੇ ਸੀ। ਉਹ ਜਦੋ ਪੁਲਿਸ ਪਾਰਟੀ ਹੱਪੋਵਾਲ ਪੁਲੀ ਬੰਗਾ ਨੇੜੇ ਪੁੱਜੀ ਤਾਂ ਰੋਡ ਦੀ ਸੱਜੀ ਸਾਈਡ ਸਵਾਰੀਆਂ ਦੇ ਬੈਠਣ ਲਈ ਬਣੇ ਕਮਰੇ ’ਚ ਇੱਕ ਨੌਜਵਾਨ ਬੈਠਾ ਦਿਖਾਈ ਦਿੱਤਾ, ਜੋ ਕਿ ਲਾਈਟਰ ਜਗਾ ਕੇ ਕਿਸੇ ਚੀਜ਼ ਦਾ ਸੇਵਨ ਕਰ ਰਿਹੇ ਸੀ, ਜਿਸ ’ਤੇ ਸ਼ੱਕ ਪੈਣ ਤੇ ਉਸ ਵਿਅਕਤੀ ਕੋਲ ਜਾ ਕੇ ਦੇਖਿਆ ਤਾਂ ਉਸ ਵਿਅਕਤੀ ਨੇ ਆਪਣੇ ਇੱਕ ਹੱਥ ’ਚ ਸਿਲਵਰ ਪੇਪਰ ਦੀ ਪੰਨੀ ਤੇ ਇੱਕ ਹੱਥ ਵਿਚ ਲਾਈਟਰ ਤੇ 20 ਰੁਪਏ ਦੇ ਨੋਟ ਦੀ ਬਣਾਈ ਪਾਈਪ ਫੜੀ ਹੋਈ ਸੀ, ਜੋ ਹੈਰੋਇੰਨ ਦਾ ਸੇਵਨ ਕਰ ਰਿਹਾ ਸੀ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਮਹਿੰਦਰ ਸਿੰਘ ਵਾਸੀ ਖਟਕੜ ਖੁਰਦ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ।