ਦੜਾ-ਸੱਟਾ ਲਗਾਉਂਦੇ ਦੋ ਕਾਬੂ
ਦੜਾ ਸੱਟਾ ਲਗਾਉਂਦੇ ਦੋ ਵਿਅਕਤੀ ਕਾਬੂ
Publish Date: Tue, 17 Mar 2026 03:35 PM (IST)
Updated Date: Wed, 18 Mar 2026 04:01 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਵੱਲੋਂ ਦੜਾ ਸੱਟਾ ਲਗਾ ਰਹੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਬਹਿਰਮ ਦੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਥਾਣਾ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਦਾਣਾ ਮੰਡੀ ਬਹਿਰਾਮ ਨੇੜੇ ਨਰੇਸ਼ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਮੁਹੱਲਾ ਥਾਣੇਦਾਰਾਂ ਜ਼ਿਲ੍ਹਾ ਕਪੂਰਥਲਾ ਤੇ ਦੀਪਕ ਅਰੋੜਾ ਪੁੱਤਰ ਜਗਦੀਸ਼ ਕੁਮਾਰ ਅਰੋੜਾ ਵਾਸੀ ਨੇੜੇ ਐਮਸੀਡੀ ਸਕੂਲ, ਰਾਜਗੜ੍ਹ ਕਾਲੋਨੀ ਈਸਟ ਦਿੱਲੀ ਦੜਾ-ਸੱਟਾ ਲਾਉਣ ਦਾ ਧੰਦਾ ਕਰ ਰਹੇ ਹਨ। ਪੁਲਿਸ ਨੇ ਕਥਿਤ ਮੁਲਜ਼ਮਾਂ ਕੋਲੋਂ 370 ਰੁਪਏ ਭਾਰਤੀ ਕਰੰਸੀ, ਦੋ ਨੋਟ ਬੁੱਕਾਂ ਤੇ ਇਕ ਨੀਲਾ ਪੈਨ ਬਰਾਮਦ ਕੀਤੇ ਗਏ। ਪੁਲਿਸ ਨੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।