ਘਰ ’ਚੋਂ 2 ਲੈਪਟਾਪ, ਦੋ ਮੋਬਾਈਲ ਫੋਨ ਤੇ ਇੱਕ ਘੜੀ ਚੋਰੀ
ਘਰ ਚੋਂ ਦੋ ਲੈਪਟੋਪ, ਦੋ ਮੋਬਾਇਲ ਫੋਨ ਅਤੇ ਇੱਕ ਘੜੀ ਚੋਰੀ
Publish Date: Fri, 06 Mar 2026 06:51 PM (IST)
Updated Date: Sat, 07 Mar 2026 04:12 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਇਕ ਘਰ ਵਿਚੋਂ ਦੋ ਲੈਪਟਾਪ, ਦੋ ਮੋਬਾਈਲ ਫਨ ਤੇ ਇਕ ਘੜੀ ਚੋਰੀ ਕਰਨ ਵਾਲਿਆਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਨਜੀਤ ਕੁਮਾਰੀ ਪਤਨੀ ਰਾਮ ਕੁਮਾਰ ਵਾਸੀ ਕਰੀਮਪੁਰ ਚਾਹਵਾਲਾ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਰਜ ਰਜਿਸਟਰ ਕੀਤਾ ਗਿਆ ਕਿ ਉਹ ਸਰਕਾਰੀ ਐਲੀਮੈਂਟਰੀ ਸਕੂਲ ਚੰਦਿਆਣੀ ਖੁਰਦ ਵਿਖੇ ਸੈਂਟਰ ਹੈਡ ਟੀਚਰ ਹੈ। 3 ਮਾਰਚ ਨੂੰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਇੱਕ ਸਰਕਾਰੀ ਲੈਪਟੈਾਪ ਆਪਣੇ ਨਾਲ ਸਕੂਲ ਦਾ ਕੰਮ ਕਰਨ ਸਬੰਧੀ ਆਪਣੇ ਘਰ ਲੈ ਆਈ ਸੀ। ਮਿਤੀ 04.03.2026 ਨੂੰ ਉਹ ਅਤੇ ਉਸਦਾ ਪਰਿਵਾਰ ਨਿੱਜੀ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ। ਜਦੋਂ 3 ਵਜੇ ਦਿਨ ਵੇਲੇ ਆਪਣੇ ਘਰ ਆ ਕੇ ਦੇਖਿਆ ਤਾਂ ਘਰ ਦੇ ਮੇਨ ਗੇਟ ਨੂੰ ਤਾਲਾ ਲੱਗਾ ਸੀ। ਉਨ੍ਹਾਂ ਨੇ ਘਰ ਦੇ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਘਰ ਅੰਦਰ ਦੇਖਿਆ ਤਾਂ ਘਰ ਦੇ ਮੇਨ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਕਮਰਿਆਂ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ, ਜਦੋਂ ਉਸ ਨੇ ਆਪਣਾ ਘਰ ਚੈੱਕ ਕੀਤਾ ਤਾਂ 2 ਲੈਪਟਾਪ, 2 ਮੋਬਾਈਲ ਤੇ ਇੱਕ ਘੜੀ ਚੋਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕੋਈ ਨਾ-ਮਲੂਮ ਵਿਅਕਤੀ ਘਰ ’ਚੋ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਚੋਰੀ ਕਰ ਕੇ ਲੈ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।