ਰੈਲਮਾਜਰਾ 'ਚ ਦੋ ਕਾਰਾਂ ਦੀ ਹੋਈ ਟੱਕਰ
ਰੈਲਮਾਜਰਾ 'ਚ ਦੋ ਕਾਰਾਂ ਦੀ ਹੋਈ ਟੱਕਰ
Publish Date: Wed, 28 Jan 2026 05:12 PM (IST)
Updated Date: Wed, 28 Jan 2026 05:13 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਤੇ ਤੇਜ਼ ਬਾਰਿਸ਼ ਕਾਰਨ ਦੋ ਕਾਰਾਂ ਦੀ ਹੋਈ ਟੱਕਰ ਵਿਚ ਦੋਵਾਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਜਦਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਐਸਕ੍ਰੌਸ ਕਾਰ ਨੂੰ ਮੀਨੂੰ ਚੌਧਰੀ ਪਤਨੀ ਬਲਜੀਤ ਸਿੰਘ ਵਾਸੀ ਨੇੜੇ ਗੁਰਦਵਾਰਾ ਜੀਟੀਬੀ ਨਗਰ ਜੰਮੂ ਚਲਾ ਰਹੀ ਸੀ। ਜੋ ਜੰਮੂ ਤੋਂ ਖਰੜ ਜਾ ਰਹੀ ਸੀ, ਜਦਕਿ ਦੂਸਰੀ ਕਾਰ ਔਰਾ ਜਿਸ ਨੂੰ ਬੂਟਾ ਰਾਮ ਪੁੱਤਰ ਦੇਸ ਰਾਜ ਹਾਊਸ ਨੰਬਰ 105 ਆਦਰਸ਼ ਕਲੋਨੀ ਬਲੌਂਗੀ ਮੋਹਾਲੀ ਚਲਾ ਰਿਹਾ ਸੀ। ਇਨ੍ਹਾਂ ਦੋਵਾਂ ਕਾਰਾਂ ਦੀ ਪਿੰਡ ਰੈਲਮਾਜਰਾ ਨੇੜੇ ਤੇਜ਼ ਬਾਰਿਸ਼ ਕਾਰਨ ਹਾਦਸਾ ਗ੍ਰਸਤ ਹੋ ਗਈਆਂ ਹਨ। ਇਸ ਹਾਦਸੇ ਵਿਚ ਕਾਰਾਂ ਬੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਧਰ ਪੁਲਿਸ ਨੇ ਦੋਵੇਂ ਹਾਦਸਾਗ੍ਰਸਤ ਕਾਰਾਂ ਨੂੰ ਪੁਲਿਸ ਚੌਂਕੀ ਆਸਰੋਂ ਵਿਖੇ ਰਖਵਾ ਕੇ ਆਵਾਜਾਈ ਨੂੰ ਕਲੀਅਰ ਕਰਵਾ ਦਿੱਤਾ ਗਿਆ ਹੈ।