ਮੁਕਤ ਵਪਾਰ ਸਮਝੌਤੇ ਦਾ ਕੀਤਾ ਵਿਰੋਧ
ਨਵਾਂਸ਼ਹਿਰ 'ਚ ਟਰੰਪ ਅਤੇ ਮੋਦੀ ਦੇ ਪੁਤਲੇ ਫੂਕੇ
Publish Date: Thu, 12 Feb 2026 05:10 PM (IST)
Updated Date: Fri, 13 Feb 2026 04:03 AM (IST)

ਨਵਾਂਸ਼ਹਿਰ ਚ ਟਰੰਪ ਅਤੇ ਮੋਦੀ ਦੇ ਪੁਤਲੇ ਫੂਕੇ ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕ ਕੇ ਮੁਕਤ ਵਪਾਰ ਸਮਝੋਤੇ ਦਾ ਵਿਰੋਧ ਕੀਤਾ ਗਿਆ। ਇਸ ਸਮਝੋਤੇ ਕਾਰਨ ਦੇਸ਼ ਦੀ ਖੇਤੀਬਾੜੀ ਅਤੇ ਡਾਇਰੀ ਦਾ ਕਿੱਤਾ ਕਰਨ ਵਾਲੇ ਕਿਰਤੀ ਅਤੇ ਕਿਸਾਨ ਤਬਾਹ ਹੋ ਜਾਣਗੇ। ਭਾਰਤ ਸਰਕਾਰ ਵੱਲੋਂ ਅਮਰੀਕਾ ਅਤੇ ਯੂਰਪੀ ਯੂਨੀਅਨ ਨਾਲ ਕੀਤੇ ਗਏ ਦੇਸ਼ ਦੇ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਲਈ ਮੌਤ ਦੇ ਵਾਰੰਟ ਹਨ। ਇਨ੍ਹਾਂ ਨੂੰ ਵਾਪਸ ਹੋਣ ਤਕ ਦੇਸ਼ ਦੇ ਲੋਕ ਸੰਘਰਸ਼ ਕਰਦੇ ਰਹਿਣਗੇ। ਆਗੂਆਂ ਨੇ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025 ਵਾਪਸ ਕਰਨ , ਚਾਰ ਕਿਰਤ ਕੋਡ, ਨਿੱਜੀਕਰਨ ਦੀ ਵਾਪਸੀ ਅਤੇ ਹੋਰ ਮੰਨੀਆਂ ਮੰਗਾਂ ਕੇਂਦਰ/ਪੰਜਾਬ ਸਰਕਾਰ ਤੋਂ ਲਾਗੂ ਕਰਵਾਉਣ ਲਈ ਵੀ ਦੋਵਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਕਿਹਾ। ਼ ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਸੜਕਾਂ ਤੇ ਪਹੁੰਚ ਚੁੱਕੇ ਹਨ। ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਸ ਮੌਕੇ ਸੁਰਿੰਦਰ ਸਿੰਘ ਬੈਂਸ, ਨਿਰਮਲ ਸਿੰਘ ਔਜਲਾ, ਸੰਤੋਖ ਸਿੰਘ ਰੈਲਮਾਜਰਾ, ਚਰਨਜੀਤ ਸਿੰਘ ਦੌਲਤਪੁਰ, ਜੁਝਾਰ ਸਿੰਘ, ਭੁਪਿੰਦਰ ਵੜੈਚ, ਤਰਸੇਮ ਸਿੰਘ ਬੈਂਸ, ਹਰਵਿੰਦਰ ਚਾਹਲ, ਸੁਰਿੰਦਰ ਸਿੰਘ ਮਹਿਰਮਪੁਰ, ਕੁਲਬੀਰ ਸਿੰਘ ਸ਼ਾਹਪੁਰ ਪੱਟੀ, ਤਾਰਾ ਸਿੰਘ, ਜਸਵੀਰ ਸਿੰਘ ਮੰਗੂਵਾਲ, ਗੁਰਦੇਵ ਸਿੰਘ ਚੌਹੜ, ਮਲਕੀਤ ਸਿੰਘ ਢੱਕ, ਕਸ਼ਮੀਰ ਸਿੰਘ ਅੜਕ, ਜਸਜਿੰਦਰ ਮਾਹਿਲ, ਅਮਨਪ੍ਰੀਤ ਸਿੰਘ, ਜਸਵੰਤ ਖਟਕੜ, ਜੀਵਨ ਬੇਗੋਵਾਲ, ਕਰਨੈਲ ਉੜਾਪੜ, ਅਵਤਾਰ ਕੱਟ, ਮੱਖਣ ਭਾਨਮਜਾਰਾ ਅਤੇ ਹੋਰ ਬਹੁਤ ਸਾਰੇ ਹਾਜ਼ਰ ਸਨ।