ਜਨਮ ਦਿਨ ’ਤੇ ਤ੍ਰਿਵੇਣੀ ਲਾਈ
ਜਨਮ ਦਿਨ ਤੇ ਤ੍ਰਿਵੇਣੀ ਲਗਾਈ
Publish Date: Sun, 15 Mar 2026 04:22 PM (IST)
Updated Date: Mon, 16 Mar 2026 04:01 AM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਵੱਲੋਂ ਚਲਾਈ ਮਹਿੰਮ ‘ਰੁੱਖ ਲਗਾਓ ਪਾਣੀ ਬਚਾਓ’ ਤਹਿਤ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਰਾਹੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਫਲਦਾਰ ਅਤੇ ਫੁੱਲਦਰ ਅਤੇ ਛਾਂਦਾਰ ਪੌਦੇ ਲਗਾ ਕੇ ਉਨ੍ਹਾਂ ਦਾ ਰੋਜ਼ਾਨਾ ਦੇਖਭਾਲ ਕੀਤੀ ਜਾ ਰਹੀ ਹੈ। ਸੁਸਾਇਟੀ ਦੇ ਮੈਂਬਰ ਜੀਤ ਰਾਮ ਹਿਆਲਾ ਦੇ ਜਨਮ ਦਿਨ ’ਤੇ ਬੋਹੜ, ਪਿੱਪਲ ਤੇ ਨਿੰਮ (ਤ੍ਰਿਵੇਣੀ) ਸ਼ਮਸ਼ਾਨਘਾਟ ਮਾਛੀਵਾੜਾ ਰੋਡ ਰਾਹੋਂ ਵਿਖੇ ਲਾਈ ਗਈ। ਸੁਸਾਇਟੀ ਮੈਂਬਰਾ ਨੇ ਦੱਸਿਆ ਕਿ ਹਰੇਕ ਖੁਸ਼ੀ ਦੇ ਮੌਕੇ ਭਾਵੇ ਜਨਮਦਿਨ ਹੋਵੇ, ਪਦਉੱਨਤੀ ਹੋਵੇ ਵਿਆਹ ਸਾਲਗਿਰਾ ਹੋਵੇ ਜਾਂ ਕੋਈ ਵੀ ਇਤਿਹਾਸਿਕ ਦਿਨ ਹੋਵੇ ਵੱਧ ਤੋਂ ਵੱਧ ਪੌਦੇ ਲਾ ਕੇ ਉਨ੍ਹਾਂ ਦੀ ਰੋਜ਼ਾਨਾ ਦੇਖਭਾਲ ਕਰਨੀ ਚਾਹੀਦੀ ਹੈ, ਜਦੋਂ ਤੱਕ ਪੌਦੇ ਵੱਡੇ ਹੋ ਕੇ ਦਰੱਖਤ ਨਹੀਂ ਬਣ ਜਾਂਦੇ। ਰੁੱਖ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਜੋ ਕਿ ਹਰੇਕ ਇਨਸਾਨ ਜਿਊਂਦਾ ਰਹਿਣ ਲਈ ਅਤਿ ਜ਼ਰੂਰੀ ਹੈ। ਇਸ ਮੌਕੇ ਵਾਤਾਵਰਣ ਪ੍ਰੇਮੀ ਮੰਗਤ ਰਾਏ ਚੋਪੜਾ, ਪਵਨ ਕਸ਼ਯਪ, ਰਾਮ ਲੁਭਾਇਆ ਸਾਹਿਲ, ਅਨਿਲ ਕੁਮਾਰ, ਪਰਦੀਪ ਕੁਮਾਰ ਗੁੰਬਰ, ਸੀਤਲ ਰਾਮ ਸਹੋਤਾ, ਡਿੰਪਲ ਚੋਪੜਾ ਅਤੇ ਡਾ. ਸੁਨੀਲ ਸੱਭਰਵਾਲ ਹਾਜਰ ਸਨ।