ਜ਼ਿਲ੍ਹੇ ਦੇ ਬੈਡਮਿੰਟਨ ਖਿਡਾਰੀਆਂ ਦੇ ਟਰਾਇਲ ਅੱਜ
ਜ਼ਿਲ੍ਹੇ ਦੇ ਬੈਡਮਿੰਟਨ ਖਿਡਾਰੀਆਂ ਦੇ ਟਰਾਇਲ ਅੱਜ
Publish Date: Thu, 16 Apr 2026 04:25 PM (IST)
Updated Date: Fri, 17 Apr 2026 04:01 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਮੀਟਿੰਗ ਹੋਈ। ਜਿਸ ਦੌਰਾਨ ਰੋਪੜ ਵਿਖੇ ਹੋਣ ਜਾ ਰਹੀ ਅੰਡਰ-11, 13 ਲੜਕੇ-ਲੜਕੀਆਂ ਦੀ ਚੈਂਪੀਅਨਸ਼ਿਪ ਸੰਬੰਧੀ ਚਰਚਾ ਕੀਤੀ ਗਈ। ਪ੍ਰੋ. ਇਕਬਾਲ ਸਿੰਘ ਚੀਮਾ ਨੇ ਸੁਝਾਅ ਦਿੱਤਾ ਕਿ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਰੋਡ ਸਥਿਤ ਇਨੋਰ ਬੈਡਮਿੰਟਨ ਹਾਲ ਚ ਸ਼ਾਮ 6.30 ਵਜੇ ਜ਼ਿਲ੍ਹੇ ਦੇ ਖਿਡਾਰੀਆਂ ਦੇ ਟਰਾਇਲ ਲੈ ਕੇ ਰੋਪੜ ਵਿਖੇ ਭੇਜੇ ਜਾਣ। ਮੀਟਿੰਗ ਦੌਰਾਨ ਰੋਹਿਤ ਅਰੋੜਾ ਨੂੰ ਟਰਾਇਲ ਦੀ ਰਿਪੋਰਟ ਕਰਨ ਲਈ ਕਿਹਾ। ਪ੍ਰਿੰ. ਰਜਿੰਦਰ ਸਿੰਘ ਗਿੱਲ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਖੇਡਾਂ ਵਿਚ ਭਾਗ ਲੈਣ।