ਬਜ਼ੁਰਗਾਂ ਦੀ ਸਾਂਭ-ਸੰਭਾਲ ਸਬੰਧੀ ਟ੍ਰੇਨਿੰਗ ਕਰਵਾਈ
ਬਜ਼ੁਰਗਾਂ ਦੀ ਸਾਂਭ-ਸੰਭਾਲ ਸੰਬੰਧੀ ਆਸ਼ਾ ਫੈਸੀਲੀਟੇਟਰ ਤੇ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਕਰਵਾਈ
Publish Date: Tue, 17 Feb 2026 05:34 PM (IST)
Updated Date: Wed, 18 Feb 2026 04:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ. ਚਰਨਜੀਤ ਕੁਮਾਰ ਐਸਐਮਓ ਸੁੱਜੋਂ ਦੀ ਅਗਵਾਈ ਅਧੀਨ ਸੁੱਜੋਂ ਹਸਪਤਾਲ ਵਿਚ ਸਮੂਹ ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਾਂ ਦੀ ਦੋ ਰੋਜ਼ਾ ਬਜ਼ੁਰਗਾਂ ਦੀ ਸਾਂਭ-ਸੰਭਾਲ ਸੰਬੰਧੀ ਟ੍ਰੇਨਿੰਗ ਕਰਵਾਈ। ਸੀਨੀਅਰ ਪ੍ਰੋਗਰਾਮ ਮੈਨੇਜਰ ਡਾ. ਅਭਿਸ਼ੇਕ ਗੁਲੇਰੀਆ ਨੇ ਦੱਸਿਆ ਕਿ ਬਜ਼ੁਰਗਾਂ ਦੀ ਸਾਂਭ-ਸੰਭਾਲ ਵਿਚ ਆਸ਼ਾ ਵਰਕਰਾਂ ਮਹੱਤਵਪੂਰਨ ਰੋਲ ਨਿਭਾ ਸਕਦੀਆਂ ਹਨ। ਕਿਉਂਕਿ ਆਸ਼ਾ ਵਰਕਰਾਂ ਆਪਣੇ ਟੂਰ ਦੌਰਾਨ ਹਰ ਇਕ ਘਰ ਦੇ ਮੈਂਬਰਾਂ ਨੂੰ ਮਿਲਦੀਆਂ ਹਨ। ਜਿਸ ਵਿਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਿਲ ਹੁੰਦੇ ਹਨ। ਉਹ ਆਪਣੀ ਵਿਜਟ ਦੌਰਾਨ ਬਜ਼ੁਰਗਾਂ ਦੀ ਸਮੇਂ ਸਿਰ ਸਕ੍ਰੀਨਿੰਗ ਕਰ ਕੇ ਬਜ਼ੁਰਗਾਂ ਨੂੰ ਪਿੰਡ ਪੱਧਰ ’ਤੇ ਉਨ੍ਹਾਂ ਦੀ ਪਹੁੰਚ ਅੰਦਰ ਦਵਾਈਆਂ ਤੇ ਹੋਰ ਸਿਹਤ ਸਹੂਲਤਾਂ ਦੇ ਕੇ ਉਨ੍ਹਾਂ ਦੀ ਫਾਲੋਅਪ ਕਰ ਸਕਦੀਆਂ ਹਨ।।ਉਨ੍ਹਾਂ ਦੱਸਿਆ ਕੇ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਹੈ ਕਿ ਕੋਈ ਵੀ ਬਜ਼ੁਰਗ ਕਿਸੇ ਵੀ ਸਿਹਤ ਸਹੂਲਤ ਤੋਂ ਵਾਂਝਾ ਨਾ ਰਹੇ ਅਤੇ ਸਮੇਂ ਸਿਰ ਇਹ ਸਾਰੀਆਂ ਸਿਹਤ ਸਹੂਲਤਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਤੱਕ ਮੁਹੱਈਆ ਹੋ ਸਕਣ। ਇਸ ਮੌਕੇ ਡਾ. ਚਰਨਜੀਤ ਕੁਮਾਰ ਐੱਸਐਮਓ ਸੁੱਜੋਂ, ਰਾਜ ਕੁਮਾਰ ਹੰਸ, ਆਸ਼ਾ ਫੈਸੀਲੀਟੇਟਰ ਅਤੇ ਸਮੂਹ ਆਸ਼ਾ ਵਰਕਰਾਂ ਮੌਜੂਦ ਸਨ।