ਅਫ਼ਸਰ ਅਤੇ ਟੈਕਨੀਕਲ ਅਸਿਸਟੈਂਟ ਦੀ ਕਰਵਾਈ ਟ੍ਰੇਨਿੰਗ
ਸੈਸਜ਼ 2027 ਸੰਬੰਧੀ ਜ਼ਿਲ੍ਹੇ ਦੇ ਅਫ਼ਸਰ ਅਤੇ ਟੈਕਨੀਕਲ ਅਸਿਸਟੈਂਟ ਦੀ ਕਰਵਾਈ ਟ੍ਰੇਨਿੰਗ
Publish Date: Thu, 12 Mar 2026 05:30 PM (IST)
Updated Date: Fri, 13 Mar 2026 04:06 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸਜ਼ ਅਫਸਰ ਗੁਲਪ੍ਰੀਤ ਸਿੰਘ ਔਲਖ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਸੈਸਜ਼ ਅਫਸਰ ਬਲਬੀਰ ਰਾਜ ਸਿੰਘ ਦੀ ਅਗਵਾਈ ਚ।ਸੈਸਜ਼ 2027 ਸੰਬੰਧੀ ਜ਼ਿਲ੍ਹੇ ਦੇ ਸਮੂਹ ਅਫ਼ਸਰਾਂ/ਚਾਰਜ ਅਫਸਰਾਂ ਅਤੇ ਟੈਕਨੀਕਲ ਅਸਿਸਟੈਂਟ ਦੀ ਦੋ ਰੋਜ਼ਾ ਟ੍ਰੇਨਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਡਾਇਰੈਕਟਰ ਸੈਂਸਜ਼ ਆਪ੍ਰੇਸ਼ਨ ਚੰਡੀਗੜ੍ਹ ਤੋਂ ਆਏ ਡਿਪਟੀ ਡਾਇਰੈਕਟਰ ਅਮਿਤ ਕੁਮਾਰ ਭਾਰਗਵ ਅਤੇ ਵਿਕਾਸ ਕੁਮਾਰ (ਸਟੈਟਿਸਟੀਕਲ ਇੰਨਵੈਸਟੀਗੇਟਰ) ਵੱਲੋਂ ਜ਼ਿਲ੍ਹੇ ਦੇ ਸਾਰੇ ਅਫਸਰਾਂ/ਚਾਰਜ ਅਫਸਰਾਂ/ਟੈਕਨੀਕਲ ਅਸਿਸਟੈਂਟ ਨੂੰ ਸੈਸਜ਼ 2027 ਸਬੰਧੀ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ। ਸੈਸਜ਼ 2027 ਨੂੰ ਪੰਜਾਬ ਵਿਚ 2 ਫੇਸਾਂ ਵਿਚ ਮੁਕੰਮਲ ਕੀਤਾ ਜਾਣਾ ਹੈ। ਪਹਿਲੇ ਫੇਸ ਵਿਚ ਹਾਊਸ ਲਿਸਟਿੰਗ ਅਤੇ ਹਾਊਸਿੰਗ ਸੈਸਜ਼ ਦਾ ਕੰਮ ਕੀਤਾ ਜਾਣਾ ਹੈ ਜੋ ਕਿ 15 ਮਈ ਤੋਂ 13 ਜੂਨ ਤੱਕ ਕੀਤਾ ਜਾਵੇਗਾ ਅਤੇ ਫੇਸ 2 ਵਿਚ ਪਾਪੂਲੇਸ਼ਨ ਇਨੂੰਮੀਰੇਸ਼ਨ ਦਾ ਕੰਮ ਕੀਤਾ ਜਾਣਾ ਹੈ , ਜੋ ਕਿ ਫਰਵਰੀ 2027 ਵਿਚ ਹੋਵੇਗਾ। ਇਸ ਮੌਕੇ ਤੇ ਐਸਡੀਐਮ ਨਵਾਂਸ਼ਹਿਰ ਅਨਮਜਯੋਤ ਕੌਰ ਅਤੇ ਜ਼ਿਲ੍ਹੇ ਦੇ ਸਮੂਹ ਅਫ਼ਸਰ ਹਾਜ਼ਰ ਸਨ।