ਰਾਹੋਂ ’ਚ ਟਰੈਫਿਕ ਪੁਲਿਸ ਨੇ ਵਾਹਨਾਂ ਪਿੱਛੇ ਰਿਫਲੈਕਟਰ ਲਗਾਏ
ਰਾਹੋਂ ਵਿਚ ਟਰੈਫਿਕ ਪੁਲਿਸ ਨੇ ਵਾਹਨਾਂ ਪਿੱਛੇ ਰਿਫਲੈਕਟਰ ਲਗਾਏ
Publish Date: Sat, 07 Feb 2026 04:29 PM (IST)
Updated Date: Sat, 07 Feb 2026 04:32 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਟ੍ਰੈਫਿਕ ਇੰਚਾਰਜ ਰਾਹੋਂ ਗੁਰਮੇਲ ਸਿੰਘ ਮੀਲੂ ਦੀ ਅਗਵਾਈ ਹੇਠ ਅੱਜ ਰਾਹੋਂ-ਜਾਡਲਾ ਰੋਡ ਟੀ ਪੁਆਇੰਟ ਵਿਖੇ ਟ੍ਰੈਫਿਕ ਜਾਗਰੂਕਤਾ ਮੁਹਿੰਮ ਤਹਿਤ ਭਾਰੀ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਤਾਂ ਜੋ ਰਾਤ ਦੇ ਸਮੇਂ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਟ੍ਰੈਫਿਕ ਪੁਲਿਸ ਵੱਲੋਂ ਸਕੂਲ ਦੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਵੀ ਦਿੱਤੀ। ਬੱਚਿਆਂ ਨੂੰ ਸੜਕ ਪਾਰ ਕਰਨ ਦੇ ਸਹੀ ਤਰੀਕੇ, ਹੈਲਮੈਟ ਦੀ ਮਹੱਤਤਾ ਅਤੇ ਟਰੈਫਿਕ ਸੰਕੇਤਾਂ ਦੀ ਪਾਲਣਾ ਬਾਰੇ ਸਮਝਾਇਆ ਗਿਆ। ਟਰੈਫਿਕ ਇੰਚਾਰਜ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਹੀ ਸੜਕ ਹਾਦਸੇ ਵਾਪਰ ਜਾਂਦੇ ਹਨ। ਲੋਕਾਂ ਨੂੰ ਆਪਣੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਅਜਿਹੀਆਂ ਜਾਗਰੂਕਤਾ ਮੁਹਿੰਮਾ ਭਵਿੱਖ ਵਿਚ ਜਾਰੀ ਰੱਖੀ ਜਾਣਗੀਆਂ।