ਨਵਾਂਸ਼ਹਿਰ ’ਚ ਟ੍ਰੈਫਿਕ ਜਾਗਰੂਕਤਾ ਰੈਲੀ ਕੱਢੀ
ਨਵਾਂਸ਼ਹਿਰ 'ਚ ਟ੍ਰੈਫਿਕ ਜਾਗਰੂਕਤਾ ਰੈਲੀ ਕੱਢੀ
Publish Date: Sun, 01 Feb 2026 03:26 PM (IST)
Updated Date: Mon, 02 Feb 2026 04:01 AM (IST)
-ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ
-ਲਾਪ੍ਰਵਾਹੀ ਵਰਤਣ ਨਾਲ ਹੋ ਜਾਂਦੇ ਹਨ ਸੜਕ ਹਾਦਸੇ
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ
ਕੌਮੀ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਦੀ ਲੜ੍ਹੀ ਵਿਚ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੋਡ ਸੇਫਟੀ ਅਵੇਰਨੈਸ ਸੁਸਾਇਟੀ ਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੀ ਅਗਵਾਈ ਵਿਚ ਟ੍ਰੈਫਿਕ ਜਾਗਰੂਕਤਾ ਰੈਲੀ ਕੱਢੀ। ਪ੍ਰਿੰ. ਪਰਵਿੰਦਰ ਸਿੰਘ ਜੱਸੋਮਜਾਰਾ ਵੱਲੋਂ ਝੰਡੀ ਵਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਜੇਐਸ ਗਿੱਦਾ, ਪ੍ਰਵੀਨ ਕੁਮਾਰ ਏਐੱਸਆਈ, ਦਿਲਬਾਗ ਸਿੰਘ ਰਿਟਾ ਡੀਈਓ, ਸੁਭਾਸ਼ ਚੰਦਰ ਏਐੱਸਆਈ ਨੇ ਕਿਹਾ ਕਿ ਹਰ ਤਰ੍ਹਾਂ ਦੇ ਵਾਹਨਾਂ ਨੂੰ ਡਰਾਈਵਰਾਂ ਨੂੰ ਰੇਹੜੀ-ਰਿਕਸ਼ਿਆਂ ਵਾਲਿਆਂ ਤੇ ਪੈਦਲ ਚੱਲਣ ਵਾਲਿਆਂ ਨੂੰ ਸਬਰ ਸੰਤੋਖ ਨਾਲ ਨਿਯਮਾਂ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ।।ਬੁਲਾਰਿਆਂ ਨੇ ਦੁੱਖ ਪ੍ਰਗਟ ਕੀਤਾ ਕਿ ਸੜਕਾਂ ਤੇ ਸੜਕੀ ਨਿਯਮਾਂ ਪ੍ਰਤੀ ਲਾਪ੍ਰਵਾਹੀ, ਅਗਿਆਨਤਾ ਤੇ ਸਬਰ ਸੰਤੋਖ ਦੀ ਕਮੀ ਕਾਰਨ ਅਣਗਣਿਤ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਇੱਕ ਸਰਵੇ ਅਨੁਸਾਰ ਭਾਰਤ ਵਿਚ ਰੋਜਾਨਾ ਕਰੀਬ 485 ਜਾਨਾਂ ਸੜਕਾਂ ਤੇ ਖਤਮ ਹੋ ਰਹੀਆਂ ਹਨ ਅਤੇ ਸਾਲਾਨਾ ਮੌਤਾਂ ਦੀ ਗਿਣਤੀ 1,62,70,000 ਤੋਂ ਵਧੇਰੇ ਹੈ। ਜ਼ਖਮੀਆਂ ਤੇ ਅਪਾਹਜਾਂ ਦੀ ਗਿਣਤੀ 4 ਲੱਖ ਸਾਲਾਨਾ ਤੋਂ ਵੱਧ ਦਰਜ ਕੀਤੀ ਗਈ ਹੈ। ਰੈਲੀ ਵਿਚ ਵਿਦਿਆਰਥੀਆਂ ਵੱਲੋਂ ਸੜਕਾਂ ਤੇ ਆਪ ਬਚੋ-ਦੂਜਿਆਂ ਨੂੰ ਬਚਾਓ,“ਤੇਜ਼ ਰਫਤਾਰੀ-ਮੌਤ ਦੀ ਤਿਆਰੀ,“ਕਾਹਲ੍ਹੀ ਹੋਵੇ ਜਾ ਮਜਬੂਰੀ-ਹੈਲਮੱਟ ਹੈ ਜਰੂਰੀ ਆਦਿ ਨਾਅਰੇ ਲਗਾਏ। ਇਸ ਮੌਕੇ ਏਐੱਸਆਈ ਸੁਨੀਲ ਦੱਤ, ਏਐੱਸਆਈ ਰਵਿੰਦਰ ਕੌਰ, ਗੁਰਜੀਤ ਸਿੰਘ, ਜਸਕਰਨ ਸਿੰਘ, ਮਹਿੰਦਰਪਾਲ, ਹਰਜਿੰਦਰ ਸਿੰਘ, ਪ੍ਰਭਾਤ ਤੇ ਸਟਾਫ ਮੈਂਬਰ ਹਾਜ਼ਰ ਸਨ।