ਟੋਲ ਪਲਾਜ਼ਾ ਬਛੂਆਂ ਦੇ ਵਰਕਰਾਂ ਨੇ ਬਣਾਈ ਯੂਨੀਅਨ
ਟੋਲ ਪਲਾਜ਼ਾ ਬਛੂਆਂ ਦੇ ਵਰਕਰਾਂ ਨੇ ਬਣਾਈ ਯੂਨੀਅਨ
Publish Date: Sun, 01 Mar 2026 05:17 PM (IST)
Updated Date: Mon, 02 Mar 2026 04:05 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਬਛੂਆਂ ਟੋਲ ਪਲਾਜ਼ਾ ਦੇ ਵਰਕਰਾਂ ਨੇ ਆਪਣੀ ਵਰਕਰ ਯੂਨੀਅਨ ਦਾ ਨਿਰਮਾਣ ਕੀਤਾ। ਇਸ ਯੂਨੀਅਨ ਦੇ ਸਰਬ ਸੰਮਤੀ ਨਾਲ ਨਵੇਂ ਬਣੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਪਹਿਲਾਂ ਸ਼ੇਰੇ ਪੰਜਾਬ ਵਰਕਰ ਯੂਨੀਅਨ ਬਣਾਈ ਗਈ ਸੀ। ਜਿਸ ਦਾ ਪ੍ਰਧਾਨ ਰੋਪੜ ਜ਼ਿਲ੍ਹੇ ਨਾਲ ਸਬੰਧ ਰੱੱਖਦਾ ਸੀ। ਉਸ ਵੇਲੇ ਇਸ ਯੂਨੀਅਨ ਨੂੰ ਰਜਿਸਟਰਡ ਕਰਵਾਉਣ ਲਈ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਇਸ ਕਰਕੇ ਟੋਲ ਪਲਾਜ਼ਾ ਤੇ ਕੰਮ ਕਰਨ ਵਾਲਿਆਂ ਨੇ ਇਸ ਯੂਨੀਅਨ ਨੂੰ ਰਜਿਸਟਰਡ ਕਰਵਾਉਣ ਦਾ ਫੈਸਲਾ ਕਰਕੇ ਯੂਨੀਅਨ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ। ਉਨ੍ਹਾਂ ਦੱਸਿਆ ਕਿ ਇਹ ਯੂਨੀਅਨ ਬਣਾਉਣ ਦੀ ਜ਼ਰੂਰਤ ਇਸ ਕਰਕੇ ਪਈ ਕਿ ਜਿਹੜੀ ਵੀ ਨਵੀਂ ਕੰਪਨੀ ਟੋਲ ਟੈਕਸ ਦਾ ਠੇਕਾ ਲੈਂਦੀ ਹੈ ਉਹ ਆਪਣੇ ਪੈਸੇ ਕਮਾਉਣ ਤੱਕ ਹੀ ਵਾਸਤਾ ਰੱਖਦੀ ਸੀ। ਉਹ ਆਪਣੇ ਕਾਮਿਆਂ ਨੂੰ ਕੋਈ ਸਹੂਲਤ ਨਹੀਂ ਦਿੰਦੀ ਸੀ। ਜਿਵੇਂ ਕਿ ਜੇਕਰ ਡਿਊਟੀ ਕਰਦੇ ਸਮੇਂ ਕਿਸੇ ਵੀਰ ਉਹ ਵਰਕਰ ਨੂੰ ਕੋਈ ਵਾਹਨ ਟੱਕਰ ਮਾਰ ਜਾਂਦਾ ਹੈ ਜਾਂ ਹੋਰ ਕੋਈ ਮੁਸ਼ਕਿਲ ਹੁੰਦੀ ਹੈ। ਤਾਂ ਕੰਪਨੀ ਉਸ ਦੇ ਇਲਾਜ ਦੀ ਜਾਂ ਇੰਸ਼ੋਰੈਂਸ ਦੀ ਕੋਈ ਜਿੰਮੇਵਾਰੀ ਨਹੀਂ ਲੈਂਦੀ ਸੀ,।ਪਰ ਇਹ ਵਰਕਰ ਯੂਨੀਅਨ ਆਪਣੇ ਵਰਕਰਾਂ ਦੇ ਹੱਕਾਂ ਦੀ ਰਾਖੀ ਕਰੇਗੀ ਅਤੇ ਵਰਕਰਾਂ ਦੀ ਹਰ ਮੁਸ਼ਕਲ ਦਾ ਨਿਪਟਾਰਾ ਕਰੇਗੀ। ਇਸ ਦਾ ਨਾਮ ਲੋਕਲ ਟੋਲ ਪਲਾਜ਼ਾ ਯੂਨੀਅਨ ਬੱਛੂਆ ਰੱਖਿਆ ਗਿਆ ਹੈ। ਜਿਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਹੈ। ਇਨ੍ਹਾਂ ਦੇ ਨਾਲ ਮੈਂਬਰ ਹਰਜੀਤ ਸਿੰਘ (ਬਿੱਲਾ) ਦੀਦਾਰ ਸਿੰਘ, ਇਕਬਾਲ ਸਿੰਘ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਰੋਹਿਤ, ਪਰਮਿੰਦਰ ਪੰਮਾ, ਰੋਹਿਤ ਗੁਜਰ, ਦਿਲਾਵਰ, ਗੁਰਚਰਨ ਗੁਜਰ, ਸੰਜੇ, ਗੌਰਵ, ਕਮਲਪ੍ਰੀਤ ਸਿੰਘ, ਸੰਜੀਵ ਕੁਮਾਰ, ਬਰਿੰਦਰ ਸਿੰਘ ਅਤੇ ਵਿਸ਼ੇਸ਼ ਤੌਰ ’ਤੇ ਗੁਰਪ੍ਰੀਤ ਬੁੱਗੀ, ਜੱਸਾ ਮੰਡ, ਬਿੰਦਰ ਨੰਗਲ, ਬਿੰਦਰ, ਸਾਹਿਲ ਮੰਡ, ਪਰਮਿੰਦਰ, ਬੱਲੂ ਅਤੇ ਗੋਪੀ ਆਦਿ ਹਾਜ਼ਰ ਸਨ।