ਰਿਟਾ. ਡੀਐੱਸਪੀ ਸਤਨਾਮ ਸਿੰਘ ਭਾਟੀਆ ਅਕਾਲੀ ਦਲ ’ਚ ਸ਼ਾਮਲ
ਰਿਟਾ. ਡੀਐਸਪੀ ਸਤਨਾਮ ਸਿੰਘ ਭਾਟੀਆ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
Publish Date: Tue, 10 Mar 2026 08:15 PM (IST)
Updated Date: Wed, 11 Mar 2026 04:13 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਟਕਸਾਲੀ ਕਾਂਗਰਸੀ ਆਗੂ ਸਵ. ਸ਼ੰਕਰ ਸਿੰਘ ਭਾਟੀਆ ਦੇ ਪੁੱਤਰ ਰਿਟਾ. ਡੀਐੱਸਪੀ ਸਤਨਾਮ ਸਿੰਘ ਭਾਟੀਆ ਰਾਜੂਮਾਜਰਾ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਤਨਾਮ ਸਿੰਘ ਭਾਟੀਆ ਦਾ ਪਾਰਟੀ ਵਿਚ ਆਉਣ ਤੇ ਸਵਾਗਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਮੁੜ ਆਪਣੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲ ਵੱਧ ਰਹੇ ਝੁਕਾਅ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਹੈ, ਕਿਉਕਿ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਪੰਥ ਤੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋ ਕੇ ਪੰਜਾਬ ਨੂੰ ਮੁੜ ਤਕੜਾ ਕਰੀਏ ਅਤੇ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਈਏ। ਸਤਨਾਮ ਸਿੰਘ ਭਾਟੀਆ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਬਲਾਚੌਰ ਹਲਕੇ ਵਿਚ ਪਾਰਟੀ ਦੀ ਚੜ੍ਹਦੀ ਕਲਾ ਲਈ ਤਨ, ਮਨ ਨਾਲ ਸੇਵਾ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ।ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਹਲਕੇ ਤੋਂ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਸ਼ੋਕ ਕੁਮਾਰ ਨਾਨੋਵਾਲ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਤਨਾਮ ਸਿੰਘ ਭਾਟੀਆ ਪਾਰਟੀ ਵਿਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਬਲਾਚੌਰ ਹਲਕੇ ਵਿਚੋਂ ਅੱਜ ਕਾਂਗਰਸ ਦੀ ਜੜ੍ਹ ਪੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਅਲੱਗ-ਅਲੱਗ ਪਾਰਟੀਆਂ ਦੇ ਆਗੂ ਤੇ ਵਰਕਰ ਪਾਰਟੀ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਨਵਾਂਸ਼ਹਿਰ ਜ਼ਿਲ੍ਹੇ ਦੇ ਆਬਜਰਵਰ ਕਮਲ ਚੇਤਲੀ, ਜੋਗਿੰਦਰ ਸਿੰਘ ਅਟਵਾਲ, ਗੁਰਪਾਲ ਸਿੰਘ ਠੇਕੇਦਾਰ, ਯਾਦਵਿੰਦਰ ਜਾਦੂ, ਸਤਨਾਮ ਠੇਕੇਦਾਰ, ਬਹਾਦਰ ਸਿੰਘ ਬਿਰਲ ਪੈਲੀ, ਹਜੂਰਾ ਸਿੰਘ ਪੈਲੀ, ਸੀ. ਅਕਾਲੀ ਆਗੂ ਅਵਤਾਰ ਸਿੰਘ ਭੋਲਾ ਨੀਲੇਵਾੜੇ, ਅਸ਼ਵਨੀ ਬੱਗੂਵਾਲ, ਰਕੇਸ਼ ਕੁਮਾਰ ਸਰਪੰਚ ਟੱਪਰੀਆਂ, ਪੋਲਾ ਬੀਐਸਐਫ, ਕਮਲ ਬਾਂਠ ਨੀਲੇਵਾੜਾ, ਰਾਮ ਸ਼ਾਹ ਭਾਟੀਆ, ਯਸ਼ਪਾਲ ਭਾਟੀਆ, ਰੌਬਿਨ, ਕੁਲਤਾਰ ਸਿੰਘ ਬੰਟੂ, ਮਨਜੀਤ ਚੌਹਾਨ ਸੌਂਖ਼ੜੀ ਹਾਜ਼ਰ ਸਨ।