ਟਾਇਰ ਫੱਟਿਆ, ਮਿੰਨੀ ਬੱਸ ਦਰੱਖਤ 'ਚ ਵੱਜੀ
ਟਾਇਰ ਫੱਟਿਆ, ਮਿੰਨੀ ਬੱਸ ਦਰੱਖਤ 'ਚ ਵੱਜੀ
Publish Date: Thu, 09 Apr 2026 05:49 PM (IST)
Updated Date: Fri, 10 Apr 2026 04:11 AM (IST)
- ਅੱਧੀ ਦਰਜਨ ਤੋਂ ਵੱਧ ਗੰਭੀਰ ਜ਼ਖਮੀ ਸਵਾਰੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਮੁਕੰਦਪੁਰ ਤੋਂ ਫਗਵਾੜਾ ਨੂੰ ਜਾ ਰਹੀ ਮਿੰਨੀ ਬੱਸ ਦੇ ਪਿੰਡ ਦੁਸਾਂਝ ਕਲਾਂ ਵਿਖੇ ਅਚਾਨਕ ਟਾਇਰ ਫੱਟਣ ਉਪਰੰਤ ਬੱਸ ਦੇ ਦਰੱਖਤ ਚ ਵੱਜਣ ਕਾਰਨ ਬੱਸ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ ਹੈ। ਇਸ ਹਾਦਸੇ ਵਿਚ ਇਕ ਦਰਜਨ ਤੋ ਵੱਧ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੰਦਪੁਰ ਤੋਂ ਫਗਵਾੜਾ ਰੋਡ ਤੇ ਇਕ ਮਿੰਨੀ ਬੱਸ ਨੰਬਰ ਪੀਬੀ 32 ਡੀ 4716 ਜੋ ਕਿ ਮੁਕੰਦਪੁਰ ਤੋਂ ਸਵਾਰੀਆਂ ਲੈ ਕੇ ਫਗਵਾੜਾ ਵੱਲ ਜਾ ਰਹੀ ਸੀ ਕਿ ਪਿੰਡ ਦੁਸਾਂਝ ਕਲਾਂ ਨੇੜੇ ਅਚਾਨਕ ਬੱਸ ਦਾ ਟਾਇਰ ਫੱਟਣ ਕਾਰਨ ਬੇਕਾਬੂ ਹੋਈ ਬੱਸ ਸੜਕ ਕਿਨਾਰੇ ਖੜੇ ਦਰੱਖਤ ਵਿਚ ਵੱਜਣ ਕਾਰਨ ਬੱਸ ਬੂਰੀ ਤਰ੍ਹਾਂ ਨੁਕਸਾਨੀ ਗਈ ਇਸ ਹਾਦਸੇ ਵਿਚ ਬੱਸ ਵਿਚ ਸਵਾਰ ਜਿਆਦਾਤਰ ਸਵਾਰੀਆਂ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ।