ਕੇਸੀ ਕਾਲਜ ’ਚ ਏਆਈ ਸਬੰਧੀ 3 ਰੋਜ਼ਾ ਵਰਕਸ਼ਾਪ ਸਮਾਪਤ
ਕੇਸੀ ਕਾਲਜ ’ਚ ਏਆਈ ਸੰੰਬੰਧੀ ਤਿੰਨ ਰੋਜ਼ਾ ਵਰਕਸ਼ਾਪ ਸਮਾਪਤ
Publish Date: Thu, 26 Feb 2026 04:53 PM (IST)
Updated Date: Fri, 27 Feb 2026 04:05 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੇਸੀ ਕਾਲਜ ਆਫ਼ ਫਾਰਮੇਸੀ ਵਿਖੇ ਵਿਦਿਆਰਥੀਆਂ ਲਈ ਫਾਰਮਾਸਿਊਟੀਕਲ ਇੰਡਸਟਰੀ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੇ ਆਧਾਰਿਤ ਤਿੰਨ ਰੋਜਾ ਵਰਕਸ਼ਾਪ ਸੰਪੰਨ ਹੋਈ। ਕੈਂਪਸ ਡਾਇਰੈਕਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ, ਸਹਾਇਕ ਪ੍ਰੋ. ਕਮਲਜੀਤ ਕੌਰ, ਪ੍ਰੋ. ਅਮਨਜੋਤ ਕੌਰ, ਡਾ. ਵਿਕਾਸ ਕੁਮਾਰ ਅਤੇ ਇੰਜ. ਆਰਕੇ ਮੁੰਮ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਮੁੱਖ ਬੁਲਾਰੇ ਡਾ. ਪੁਨੀਤ ਕੱਕੜ ਨੇ ਦੱਸਿਆ ਕਿ ਏਆਈ ਤਕਨਾਲੋਜੀ ਫਾਰਮਾਸਿਊਟੀਕਲ ਇੰਡਸਟਰੀ ਵਿਚ ਡਰੱਗ ਖੋਜ, ਖੋਜ ਅਤੇ ਵਿਕਾਸ (ਆਰ ਐਂਡ ਡੀ), ਗੁਣਵੱਤਾ ਨਿਯੰਤਰਣ ਅਤੇ ਕਲੀਨੀਕਲ ਖੋਜ ਨੂੰ ਤੇਜ਼, ਵਧੇਰੇ ਸਟੀਕ ਤੇ ਵਧੇਰੇ ਕੁਸ਼ਲ ਬਣਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀਆਂ ਨਾਲ ਲਗਾਤਾਰ ਆਪਣੇ ਆਪ ਨੂੰ ਅਪਡੇਟ ਕਰਨ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੇ ਦੱਸਿਆ ਕਿ ਵਰਕਸ਼ਾਪ ਨੇ ਉਨ੍ਹਾਂ ਨੂੰ ਏਆਈ ਅਧਾਰਿਤ ਸਾਫਟਵੇਅਰ ਟੂਲਸ, ਡੇਟਾ ਵਿਸ਼ਲੇਸ਼ਣ, ਮਾਲਿਕਿਉਲੂ ਮਾਡਲਿੰਗ, ਡਰੱਗ ਡਿਜ਼ਾਈਨ, ਪ੍ਰੇਡਿਕਿਟਵ ਐਨਾਲਟਿਕਸ, ਆਟੋਮੇਸ਼ਨ ਤਕਨੀਕਾਂ ਦਾ ਦਿੱਤਾ। ਜੋ।ਉਨ੍ਹਾਂ ਦੇ ਭਵਿੱਖ ਲਈ ਲਾਭਦਾਇਕ ਸਾਬਤ ਹੋਵੇਗਾ।।ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਵਿਸ਼ਵ ਵਿਆਪੀ ਫਾਰਮਾਸਿਊਟੀਕਲ ਬਾਜ਼ਾਰ ਚ ਮੁਕਾਬਲਾ ਕਰਨ ਲਈ ਤਿਆਰ ਕੀਤਾ ਗਿਆ। ਅੰਤ ਚ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਕਿਹਾ ਕਿ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਨਵਾਂ ਗਿਆਨ ਅਤੇ ਨਵੀਆਂ ਤਕਨਾਲੋਜੀਆਂ ਸੰਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ ਇਨ੍ਹਾਂ ਹੁਨਰਾਂ ਨੂੰ ਅਮਲ ਚ ਲਿਆਉਣਗੇ ਤਾਂ ਉਨ੍ਹਾਂ ਦਾ ਭਵਿੱਖ ਉਜਵੱਲ ਹੋਵੇਗਾ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਪ੍ਰੋ. ਅਭਿਨਵ ਰਾਣਾ, ਇੰਦਰਪ੍ਰੀਤ ਕੌਰ, ਸ਼ਿਖਾ, ਮਨਪ੍ਰੀਤ ਕੌਰ, ਮੁਕੇਸ਼, ਸੰਜੀਵ ਕੰਵਰ, ਗੁਰਪ੍ਰੀਤ, ਸੁਖਵਿੰਦਰ, ਵਿਪਨ ਕੁਮਾਰ ਤੇ ਹੋਰ ਸਟਾਫ਼ ਹਾਜ਼ਰ ਸੀ।