‘ਪੋਸ਼ਣ ਵੀ ਪੜ੍ਹਾਈ ਵੀ’ ਸਕੀਮ ਤਹਿਤ ਟ੍ਰੇਨਿੰਗ ਸਮਾਪਤ
ਪੋਸ਼ਣ ਵੀ ਪੜ੍ਹਾਈ ਵੀ ਸਕੀਮ ਤਹਿਤ ਤਿੰਨ ਰੋਜ਼ਾ ਟ੍ਰੇਨਿੰਗ ਸਫ਼ਲਤਾ ਪੂਰਵਕ ਸੰਪੰਨ
Publish Date: Sun, 25 Jan 2026 03:43 PM (IST)
Updated Date: Mon, 26 Jan 2026 04:01 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡਾਇਰੈਕਟਰ ਸਮਾਜਿਕ ਸੁਰਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਆਰਕੇ ਆਰੀਆ ਕਾਲਜ਼, ਨਵਾਂਸ਼ਹਿਰ ਦੇ ਸੈਮੀਨਾਰ ਹਾਲ ਵਿਖੇ 19 ਜਨਵਰੀ ਤੋਂ 21 ਜਨਵਰੀ 2026 ਤੱਕ ਪੋਸ਼ਣ ਵੀ ਪੜ੍ਹਾਈ ਵੀ ਸਕੀਮ ਤਹਿਤ ਬਲਾਕ ਸੜੋਆ ਅਤੇ ਔੜ ਦੀਆਂ ਆਂਗਣਵਾੜੀ ਵਰਕਰਾਂ ਲਈ ਤਿੰਨਾ ਰੋਜ਼ਾ ਟ੍ਰੇਨਿੰਗ ਦਾ ਆਯੋਜ਼ਨ ਕੀਤਾ, ਜਿਸ ਸੰਬੰਧੀ ਬਲਾਕ ਸੜੋਆ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸਰਿਤਾ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਇਹ ਟੀਚਾ ਨਿਸ਼ਚਿਤ ਕੀਤਾ ਗਿਆ ਹੈ ਕਿ ਸਾਲ 2030 ਤੱਕ 0 ਤੋ 6 ਸਾਲ ਦੇ ਬੱਚਿਆ ਨੂੰ ਗੁਣਵੱਤਾ ਭਰਪੂਰ ਅਰਲੀ ਚਾਇਲਡ ਹੂਡ ਐਂਡ ਐਜ਼ੁਕੇਸ਼ਨ ਪ੍ਰਦਾਨ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਸ਼ਣ ਵੀ ਪੜ੍ਹਾਈ ਵੀ ਸੰਬੰਧੀ ਆਂਗਣਵਾੜੀ ਸੈਂਟਰਾਂ ਨੂੰ ਲਰਨਿੰਗ ਸੈਂਟਰਾਂ ਵੱਜ਼ੋ ਵਿਕਸਤ ਕੀਤਾ ਜਾਵੇਗਾ। ਇਸ ਨੂੰ ਮੁੱਖ ਰੱਖਦੇ ਹੋਏ ਸ਼ਕਸ਼ਮ ਆਂਗਣਵਾੜੀ ਸੈਂਟਰ ਅਤੇ ਪੋਸ਼ਣ 2.0 ਸਕੀਮ ਤਹਿਤ ਆਂਗਣਵਾੜੀ ਵਰਕਰਾਂ ਦੇ ਹੁਨਰ ਨਿਖਾਰ ਜਿਵੇ ਕਿ ਬੱਚਿਆਂ ਦੀ ਚੰਗੀ ਸਿਹਤ, ਚੰਗੇ ਪੋਸ਼ਣ, ਬੱਚਿਆਂ ਦੀ ਸੁਰੱਖਿਆ, ਗੁਣਵੱਤਾ ਭਰਪੂਰ ਅਰਲੀ ਚਾਇਲਡਹੂਡ ਅਤੇ ਐਕਜ਼ੂਕੇਸ਼ਨ, ਸਰਵਪੱਖੀ ਵਿਕਾਸ ਅਤੇ ਦਿਵਿਆਂਗ ਬੱਚਿਆਂ ਦੇ ਵਿਕਾਸ ਅਤੇ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਸੰਬੰਧੀ ਟ੍ਰੇਨਿੰਗ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੋਗਰਾਮ ਦੇ ਪਹਿਲੇ ਬੈਚ ਵਿਚ ਕੁੱਲ 100 ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਹੈ। ਉਨ੍ਹਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਨ੍ਹਾ ਵੱਲੋਂ ਆਪਣੇ 0 ਤਂੋ 6 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਆਪਣੇ ਬੱਚਿਆਂ ਨੂੰ ਆਂਗਣਵਾੜੀ ਸੈਂਟਰ ਵਿਚ ਦਾਖਲ ਕਰਵਾ ਕੇ ਸਕਸ਼ਮ ਆਂਗਨਵਾੜੀ ਸੈਂਟਰ ਅਤੇ ਪੋਸ਼ਣ 2.0 ਸਕੀਮ ਦਾ ਵੱਧ ਤਂੋ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਟ੍ਰੇਨਿੰਗ ਵਿਚ ਅਮਨਦੀਪ ਸੁਪਰਵਾਈਜ਼ਰ, ਇੰਦਰਜ਼ੀਤ ਕੌਰ ਸੁਪਰਵਾਈਜ਼ਰ ਅਤੇ ਪਰਮਜੀਤ ਕੌਰ ਸੁਪਰਵਾਈਜ਼ਰ ਨੇ ਬਤੌਰ ਸਟੇਟ ਮਾਸਟਰ ਟਰੇਨਰਜ਼ ਵਜੋਂ ਭਾਗ ਲਿਆ ਅਤੇ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਤੋਂ ਸੁਰਜੀਤ ਸਿੰਘ ਮੀਡੀਆ ਅਤੇ ਡੋਕਯੁਮੇਟ ਅਸਿਸਟੈਂਟ ਅਤੇ ਜੋਤੀ ਕੇਸ ਵਰਕਰ ਵੀ ਸ਼ਾਮਲ ਸਨ।