ਨਸ਼ਾ ਕਰਦੇ 3 ਨੌਜਵਾਨ ਕੀਤੇ ਕਾਬੂ
ਨਸ਼ਾ ਕਰਦਿਆਂ ਤਿੰਨ ਨੌਜਵਾਨ ਕਾਬੂ
Publish Date: Sat, 28 Feb 2026 06:15 PM (IST)
Updated Date: Sun, 01 Mar 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 3 ਨੌਜਵਾਨਾਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਐੱਚਸੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਪਿੰਡ ਕਰੀਹਾ ਸਾਈਡ ਨੂੰ ਨਹਿਰ ਸੁਆ ਦੇ ਨਾਲ ਨਾਲ ਪਿੰਡ ਕਰੀਹਾ ਵੱਲ ਨੂੰ ਜਾ ਰਹੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਬਲਬੀਰ ਸਿੰਘ ਵਾਸੀ ਕਰਿਆਮ, ਜੋ ਹੈਰੋਇਨ ਪੀਣ ਦਾ ਆਦੀ ਹੈ, ਹੁਣ ਵੀ ਕਰੀਹਾ ਸੁਆ ਨਹਿਰ ਦੇ ਨਾਲ ਜਾਂਦੀ ਸੜਕ ਦੇ ਕਿਨਾਰੇ ਬੈਠ ਕੇ ਨਸ਼ਾ ਕਰ ਰਿਹਾ ਹੈ, ਜਦੋਂ ਪੁਲਿਸ ਨੇ ਰੇਡ ਕੀਤਾ ਤਾਂ ਹਰਪ੍ਰੀਤ ਸਿੰਘ ਨੂੰ ਇੱਕ ਪੰਨੀ ਹੇਠ ਲਾਈਟਰ ਨਾਲ ਅੱਗ ਬਾਲ ਕੇ ਪੰਨੀ ਉੱਪਰੋਂ ਉੱਠ ਰਹੇ ਧੂੰਏ ਨੂੰ ਨੱਕ ਰਾਹੀਂ ਸੁੰਘ ਰਿਹਾ ਸੀ। ਉਸ ਨੂੰ ਕਾਬੂ ਕਰ ਕੇ ਉਸ ਪਾਸੋ ਪੰਨੀ, ਲਾਈਟਰ ਅਤੇ ਇੱਕ ਦਸ ਰੁਪਏ ਦਾ ਨੋਟ ਪਾਈਪਨੁਮਾ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਪੁਲਿਸ ਥਾਣਾ ਬਹਿਰਾਮ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਅਮਰੀਕ ਸਿੰਘ ਨੇ ਦੱਸ਼ਿਆ ਕਿ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੌਰਾਨ ਪਿੰਡ ਬਹਿਰਾਮ ਤੋਂ ਪਿੰਡ ਤਲਵੰਡੀ ਜੱਟਾ ਨੂੰ ਜਾ ਰਹੇ ਸੀ ਤਾਂ ਜਦੋ ਪੁਲੀਸ ਪਾਰਟੀ ਦੀ ਗੱਡੀ ਨੇੜੇ ਬਿਜਲੀ ਘਰ ਬਹਿਰਾਮ ਪੁੱਜੀ ਤਾਂ ਸੜਕ ਦੇ ਲਹਿੰਦੇ ਪਾਸੇ ਖਾਲੀ ਪਲਾਟ ’ਚ ਇਕ ਨੌਜਵਾਨ ਬੈਠਾ ਲਾਈਟਰ ਨਾਲ ਅੱਗ ਬਾਲ ਕੇ ਚਮਕੀਲੀ ਪੰਨੀ ਪਰ ਕੋਈ ਪਾਈਪਨੁਮਾ ਚੀਜ਼ ਨਾਲ ਕੁੱਝ ਸੁੰਘਦਾ ਦਿਖਾਈ ਦਿੱਤਾ। ਉਸ ਨੇ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਕੇ ਜਲਦੀ ਨਾਲ ਆਪਣੇ ਹੱਥ ’ਚ ਜੋ ਕੁੱਝ ਫੜਿਆ ਸਾਮਾਨ ਘਾਹ-ਫੂਸ ’ਚ ਸੁੱਟ ਦਿੱਤਾ ਤੇ ਆਪ ਖੜ੍ਹਾ ਹੋ ਗਿਆ। ਸ਼ੱਕ ਹੋਣ ’ਤੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੌਜਵਾਨ ਨੂੰ ਕਾਬੂ ਕਰ ਕੇ ਨਾਮ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਮਨਜਿੰਦਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਚੱਕ ਰਾਮੂ ਦੱਸਿਆ। ਆਪ ਦੀ ਗੱਡੀ ਦੇਖ ਕੇ ਆਪਣੀ ਸੜੀ ਹੋਈ ਸਿਲਵਰ ਪੰਨੀ ਤੇ ਲਾਈਟਰ ਤੇ 10 ਰੁਪਏ ਦਾ ਨੋਟ ਪਾਈਪਨੁਮਾ ਸਭ ਕੁੱਝ ਹੀ ਸੁੱਟਿਆ ਹੈ, ਜਿਸ ’ਤੇ ਨੌਜਵਾਨ ਵੱਲੋਂ ਸੁੱਟਿਆ ਸਾਮਾਨ ਚੈੱਕ ਕਰਨ ’ਤੇ ਸੜੀ ਹੋਈ ਸਿਲਵਰ ਪੰਨੀ ਤੇ ਲਾਈਟਰ ਤੇ 10 ਰੁਪਏ ਦਾ ਨੋਟ ਪਾਈਪਨੁਮਾ ਬਰਾਮਦ ਹੋਏ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤੀਸਰੇ ਮਾਮਲੇ ’ਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐੱਸਆਈ ਲਖਵੀਰ ਚੰਦ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਮੇਨ ਚੌਕ ਬਲਾਚੌਰ ਤੋਂ ਹੁੰਦੇ ਹੋਏ ਭੁਲੇਖਾ ਚੌਕ ਵੱਲ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਨੇੜੇ ਨਵੀਂ ਲੱਕੜ ਮੰਡੀ ਬਲਾਚੌਰ ਤੋਂ ਗੁਜਰਾਂ ਦੇ ਡੇਰੇ ਵੱਲ ਨੂੰ ਜਾ ਰਹੇ ਸੀ ਤਾਂ ਇੱਕ ਵਿਅਕਤੀ ਬੈਠਾ ਦਿਖਾਈ ਦਿੱਤਾ, ਜਿਸ ਕੋਲ ਲਾਈਟਰ, 20 ਰੁਪਏ ਦਾ ਪਾਈਪਨੁਮਾ ਨੋਟ ਨਾਲ ਪੰਨੀ ਤੇ ਕੋਈ ਨਸ਼ੀਲੀ ਚੀਜ਼ ਰੱਖ ਕੇ ਸੇਵਨ ਕਰ ਰਿਹਾ ਸੀ। ਉਸ ਨੇ ਆਪਣਾ ਨਾਂ ਮਨੀਸ਼ ਕੁਮਾਰ ਉਰਫ ਮਨੀ ਪੁੱਤਰ ਕਮਲਜੀਤ ਸਿੰਘ ਵਾਸੀ ਪਿੰਡ ਬੂਲੇਵਾਲ ਦੱਸਿਆ। ਉਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।