ਨਸ਼ੇ ਦਾ ਸੇਵਨ ਕਰਦਿਆਂ ਤਿੰਨ ਨੌਜਵਾਨ ਕਾਬੂ
ਨਸ਼ੇ ਦਾ ਸੇਵਨ ਕਰਦਿਆਂ ਤਿੰਨ ਨੌਜਵਾਨ ਕਾਬੂ
Publish Date: Mon, 16 Feb 2026 05:01 PM (IST)
Updated Date: Tue, 17 Feb 2026 04:04 AM (IST)

ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰ ਰਹੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਗਸ਼ਤ ਦੌਰਾਨ ਨਹਿਰ ਦੇ ਨਾਲ-ਨਾਲ ਪਿੰਡ ਕਰੀਹਾ ਵੱਲ ਨੂੰ ਜਾ ਰਹੇ ਸਨ। ਤਾਂ ਉਨ੍ਹਾਂ ਨੇ ਮੁਖਬਰ ਖਾਸ ਵੱਲੋਂ ਦਿੱਤੀ ਗਈ ਸੂਚਨਾ ’ਤੇ ਕਰੀਹਾ ਸੂਆ ਨਹਿਰ ਦੇ ਨਾਲ ਜਾਂਦੀ ਸੜਕ ਕਿਨਾਰੇ ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀ ਨੂੰ ਕਾਬੂ ਕੀਤਾ। ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂਅ ਉਂਕਾਰ ਸਿੰਘ ਉਮਰ ਕਰੀਬ 38 ਸਾਲ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਅਮਰਗੜ੍ਹ ਦੱਸਿਆ। ਦੂਜੇ ਮਾਮਲੇ ’ਚ ਪੁਲਿਸ ਥਾਣਾ ਔੜ ਦੇ ਏਐੱਸਆਈ ਰਜਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਹਿਰ ਸੂਆ ਪਿੰਡ ਗੜੁਪੜ ਨੇੜੇ ਕੱਚੇ ਰਸਤੇ ’ਤੇ ਨਸ਼ੇ ਦਾ ਸੇਵਨ ਕਰ ਰਹੇ ਨੌਜਵਾਨ ਨੂੰ ਕਾਬੂ ਕੀਤਾ। ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂਅ ਰਾਜ ਕੁਮਾਰ ਉਰਫ਼ ਹੈਪੀ ਉਮਰ ਕਰੀਬ 23 ਸਾਲ ਪੁੱਤਰ ਸ਼ਿੰਦਰ ਪਾਲ ਵਾਸੀ ਪਿੰਡ ਔੜ ਦੱਸਿਆ। ਇਸੇ ਤਰ੍ਹਾਂ ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਜਗਤੇਵਾਲ ਖੱਡ ਦੇ ਨਾਲ-ਨਾਲ ਕਾਠਗੜ੍ਹ ਵੱਲ ਨੂੰ ਆ ਰਹੇ ਸਨ। ਤਾਂ ਉਨ੍ਹਾਂ ਨੇ ਸੜਕ ਦੇ ਖੱਬੇ ਪਾਸੇ ਝਾੜੀਆਂ ਵਿਚ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ। ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂਅ ਨਵੀਨ ਕੁਮਾਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਚਾਹਲ ਦੱਸਿਆ। ਫੜੇ ਗਏ ਨੌਜਵਾਨਾਂ ਕੋਲੋਂ ਹੈਰੋਇਨ ਅਲੂਦ ਸਿਲਵਰ ਪੰਨੀਆਂ, ਲਾਈਟਰ ਅਤੇ 10-10 ਰੁਪਏ ਦੇ ਪਾਈਪ ਨੁਮਾ ਨੋਟ ਬਰਾਮਦ ਕੀਤੇ ਗਏ ਹਨ। ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏਹਨ।