7 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀ ਕਾਬੂ
7 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ
Publish Date: Tue, 10 Mar 2026 07:39 PM (IST)
Updated Date: Wed, 11 Mar 2026 04:13 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 7 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐੱਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਕੰਗਣਾ ਪੁੱਲ ਬਲਾਚੌਰ ਤੋਂ ੰਮੈਕਡੋਨਲਡ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਨੇੜੇ ਠੇਰੀ ਸਾਹਿਬ ੁਦੁਆਰਾ ਸਾਹਿਬ ਬਲਾਚੌਰ ਪਾਸ ਪਹੁੰਚੀ ਤਾਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਯਕਦਮ ਪਿੱਛੇ ਨੂੰ ਮੁੜ ਪਿਆ ਅਤੇ ਆਪਣੀ ਪਹਿਨੀ ਹੋਈ ਲੋਅਰ ਦੀ ਸੱਜੀ ਜੇਬ ਵਿੱਚੋ ਇੱਕ ਪਾਰਦਰਸ਼ੀ ਲਿਫਾਫੀ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤੀ। ਤਾਂ ਜਿਸ ਤੇ ਸ਼ੱਕ ਹੋਣ ਤੇ ਗੱਡੀ ਰੁਕਵਾ ਉਸ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਵੀ ਪੁੱਤਰ ਬਲਵੀਰ ਚੰਦ ਵਾਸੀ ਲਾਲ ਚੌਂਕ ਲੜੋਈਆ ਮੁੱਹਲਾ ਨਵਾਂਸ਼ਹਿਰ ਦੱਸਿਆ ਅਤੇ ਸੁੱਟੀ ਹੋਈ ਲਿਫਾਫੀ ਵਿਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਦੂਸਰੇ ਮਾਮਲੇ ਪੁਲਿਸ ਨੇ 4 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਦੇ ਐੱਚਸੀ ਜਗਦੀਪ ਕਟਾਰੀਆ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਥਾਣਾ ਪੋਜੇਵਾਲ ਤੋਂ ਪਿੰਡ ਸੜੋਆ ਤੋਂ ਹੁੰਦੇ ਹੋਏ ਪਿੰਡ ਆਲੋਵਾਲ ਨੂੰ ਜਾ ਰਹੇ ਸੀ। ਤਾਂ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਤੋਂ ਥੋੜਾ ਅੱਗੇ ਮੋੜ ’ਤੇ ਪੁੱਜੀ ਤਾਂ ਪਿੰਡ ਆਲੋਵਾਲ ਸਾਇਡ ਤੋ 2 ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਨਜਦੀਕ ਆ ਕੇ ਸਾਹਮਣੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਵਿਅਕਤੀ ਜਿਸ ਨੇ ਗੂੜ੍ਹੇ ਨੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ, ਨੇ ਆਪਣੇ ਗਰੇ ਰੰਗ ਦੇ ਪਜਾਮੇ ਦੀ ਸੱਜੀ ਜੇਬ ਵਿੱਚੋ ਇੱਕ ਪਾਰਦਰਸ਼ੀ ਲਿਫਾਫੀ ਕੱਢ ਕੇ ਦੂਜੇ ਵਿਅਕਤੀ ਨੂੰ ਫੜਾਈ। ਉਸ ਨੇ ਅਸਮਾਨੀ ਰੰਗ ਦੀ ਸ਼ਰਟ ਤੇ ਖਾਖੀ ਰੰਗ ਦੀ ਪੈਂਟ ਪਹਿਨੀ ਹੈ ਨੇ ਪਾਰਦਰਸ਼ੀ ਲਿਫਾਫੀ ਫੜ ਕੇ ਸੜਕ ਦੇ ਕਿਨਾਰੇ ਸੁੱਟ ਦਿੱਤੀ ਅਤੇ ਤੇਜ ਕਦਮੀ ਪਿੱਛੇ ਨੂੰ ਮੁੜਨ ਲੱਗੇ।ਜਿਨ੍ਹਾ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਬੜੀ ਫੁਰਤੀ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਸੁੱਟੀ ਹੋਈ ਪਾਰਦਰਸ਼ੀ ਲਿਫਾਫੀ ਪਲਾਸਟਿਕ ਬਾਰੇ ਪੁੱਛਿਆ। ਪਜਾਮੇ ਦੀ ਜੇਬ ਵਿੱਚੋ ਪਾਰਦਰਸ਼ੀ ਲਿਫਾਫੀ ਕੱਢਣ ਵਾਲੇ ਨੇ ਆਪਣਾ ਨਾਮ ਹਰਦੀਪ ਕੁਮਾਰ ਉਰਫ ਸੁੱਖਾ ਪੁੱਤਰ ਰਾਮ ਦਾਸ ਵਾਸੀ ਸੜੋਆ ਅਤੇ ਫੜ ਕੇ ਪਾਰਦਰਸ਼ੀ ਲਿਫਾਫੀ ਸੁੱਟਣ ਵਾਲੇ ਨੇ ਆਪਣਾ ਨਾਮ ਬਲਵੀਰ ਰਾਮ ਉਰਫ ਸੋਨੂੰ ਪੁੱਤਰ ਗੁਰਮੇਲ ਰਾਮ ਵਾਸੀ ਸੜੋਆ ਦੱਸਿਆ, ਜਿਨ੍ਹਾਂ ਵੱਲੋ ਸੁੱਟੀ ਪਾਰਦਰਸ਼ੀ ਲਿਫਾਫੀ ਨੂੰ ਚੈੱਕ ਕਰਨ ’ਤੇ ਲਿਫਾਫੀ ਵਿੱਚੋਂ 4 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮਾਂ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।