- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
17.48 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਜ਼ਿਲ੍ਹਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 17.48 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਐੱਚਸੀ ਚੰਦਨਦੀਪ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਸਦਰ ਬੰਗਾ ਤੋਂ ਪਿੰਡ ਮਜਾਰੀ ਹੁੰਦੇ ਹੋਏ ਪਿੰਡ ਮੱਲੂਪੋਤਾ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਪਿੰਡ ਮਜਾਰੀ ਦੇ ਸ਼ਮਸ਼ਾਨ ਘਾਟ ਪਾਸ ਪੁੱਜੀ ਸਾਹਮਣੇ ਤੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਪੈਂਟ ਦੀ ਸੱਜੀ ਜੇਬ ਵਿਚੋ ਇਕ ਪਾਰਦਰਸ਼ੀ ਮੋਮੀ ਲਿਫਾਫਾ ਘਾਹ ਵਿਚ ਸੁੱਟ ਦਿੱਤੀ। ਤਾਂ ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਸੁਖਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਮੋਰਾਂਵਾਲੀ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਸੁਖਪਾਲ ਸਿੰਘ ਵੱਲੋਂ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੈੱਕ ਕਰਨ 'ਤੇ ਉਸ ਵਿਚੋਂ 6 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
5.48 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ
ਪੁਲਿਸ ਨੇ 5.48 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪਲਿਸ ਥਾਣਾ ਮੁਕੰਦਪਰੁ ਦੇ ਏਐੱਸਆਈ ਸੰਦੀਪ ਸਿੰਘ ਨੇ ਦੱਸਿਆ ਕਿ ਸਾਥੀ ਕਰਮਚਾਰੀਆਂ ਨਾਲ ਮੁਕੰਦਪੁਰ ਤੋਂ ਤਲਵੰਡੀ ਫੱਤੂ ਤੋਂ ਹੋ ਕਿ ਪਿੰਡ ਗੁਣਾਚੌਰ ਵੱਲ ਜਾ ਰਹੇ ਸੀ। ਤਾਂ ਜਦੋ ਪੁਲਿਸ ਪਾਰਟੀ ਪਿੰਡ ਫਿਰੋਜ਼ਪੁਰ ਗੇਟ ਲਾਗੇ ਪੁੱਜੀ ਤਾਂ ਦੇਖਿਆ ਕਿ ਇਕ ਨੌਜਵਾਨ ਨੇ ਗੇਟ ਲਾਗੇ ਆਈ ਪੁਲਿਸ ਪਾਰਟੀ ਨੂੰ ਦੇਖ ਕਿ ਆਪਣੀ ਕੈਪਰੀ ਦੀ ਖੱਬੀ ਜੇਬ ਵਿਚੋਂ ਖੱਬੇ ਹੱਥ ਨਾਲ ਪਾਰਦਰਸ਼ੀ ਵਜ਼ਨਦਾਰ ਮੋਮੀ ਲਿਫਾਫੀ ਨੂੰ ਹੇਠਾਂ ਗੇਟ ਲਾਗੇ ਇਕ ਪਾਸੇ ਕੱਚੀ ਜਗ੍ਹਾ ਸੁੱਟ ਦਿੱਤਾ। ਜਿਸ ਨੂੰ ਕਾਬੂ ਕੀਤਾ ਗਿਆ। ਉਸਨੇ ਆਪਣਾ ਨਾਮ ਸੰਦੀਪ ਸਿੰਘ ਉਰਫ ਦੀਪ ਪੁੱਤਰ ਨਿਰਭੈ ਸਿੰਘ ਵਾਸੀ ਪਿੰਡ ਸੁੱਜੋ ਦੱਸਿਆ। ਉਸ ਵੱਲੋ ਸੁੱਟੀ ਮੋਮੀ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 5.48 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਮੁੱਕਦਮਾ ਦਰਜ ਕੀਤਾ ਗਿਆ। ਦੋਸ਼ੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ।
6 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
ਪੁਲਿਸ ਨੇ ਇਕ ਵਿਅਕਤੀ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਬਹਿਰਾਮ ਵਿਖੇ ਦਰਜ ਮਾਮਲੇ ਅੁਨੁਸਾਰ ਐੱਸਆਈ ਸ਼ਿੰਦਰ ਪਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਬਾ ਸਵਾਰੀ ਸਰਕਾਰੀ ਗੱਡੀ ਗਸ਼ਤ ਕਰਦੇ ਹੋਏ ਪਿੰਡ ਬਹਿਰਾਮ ਦੇ ਸ਼ਮਸ਼ਾਨ ਘਾਟ ਤੋਂ ਥੋੜਾ ਪਿਛੇ ਪੁੱਜੇ ਤਾਂ ਇਕ ਵਿਅਕਤੀ ਨੇ ਪੁਲਿਸ ਦੀ ਗੱਡੀ ਨੂੰ ਦੇਖਕੇ ਆਪਣੇ ਹੱਥ ਵਿਚ ਫੜੀ ਮੋਮੀ ਲਿਫਾਫੀ ਵਜਨਦਾਰ ਸ਼ਮਸ਼ਾਨ ਘਾਟ ਦੇ ਗੇਟ ਅੰਦਰ ਸੁੱਟ ਦਿੱਤੀ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੋਰਾਂਵਾਲੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਹਰਦੀਪ ਸਿੰਘ ਉਕਤ ਵੱਲੋਂ ਸੁੱਟੀ ਮੋਮੀ ਲਿਫਾਫੀ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।