ਨਸ਼ਾ ਕਰਦੇ 3 ਵਿਅਕਤੀ ਕੀਤੇ ਕਾਬੂ
ਨਸ਼ਾ ਕਰਦਿਆਂ ਤਿੰਨ ਵਿਅਕਤੀ ਕਾਬੂ
Publish Date: Thu, 26 Feb 2026 06:38 PM (IST)
Updated Date: Fri, 27 Feb 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਨਸ਼ਾ ਕਰਦਿਆਂ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਨੀਰਜ ਕੁਮਾਰ ਉਰਫ ਟਿੰਕੂ ਪੁੱਤਰ ਕੀਮਤੀ ਲਾਲ ਵਾਸੀ ਚਬੂਤਰਾ ਮੁਹੱਲਾ ਬੰਗਾ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮੁਕੰਦਪੁਰ ਤੋਂ ਗਹਿਲ ਮਜਾਰੀ ਮੇਨ ਰੋਡ ਬੰਗਾ ਵੱਲ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਪੈਟਰੋਲ ਪੰਪ ਗੁਣਾਚੌਰ ਪਾਸ ਪੁੱਜੀ। ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਨੀਰਜ ਕੁਮਾਰ ਉਰਫ ਟਿੰਕੂ ਜੋ ਹੈਰੋਇਨ ਪੀਣ ਦਾ ਆਦਿ ਹੈ, ਜੋ ਹੁਣ ਵੀ ਪੈਟਰੋਲ ਪੰਪ ਦੀ ਬੈਕ ਸਾਈਡ ’ਤੇ ਬੈਠਾ ਹੈਰੋਇਨ ਪੀ ਰਿਹਾ ਹੈ। ਪੁਲਿਸ ਨੇ ਨੀਰਜ ਕੁਮਾਰ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਲਾਈਟਰ, ਹੈਰੋਇਨ ਅਲੂਦ ਪੰਨੀ, ਇੱਕ 10 ਰੁਪਾਏ ਦਾ ਨੋਟ ਪਾਈਪ ਬਣਾਇਆ ਹੋਇਆ ਪਾਣੀ ਵਾਲਾ ਡਟ ਬਰਾਮਦ ਕੀਤਾ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਬਹਿਰਾਮ ਵਿਖੇ ਦਰਜ਼ ਮਾਮਲੇ ਅਨੁਸਾਰ ਪੁਲਿਸ ਚੌਂਕੀ ਮੇਹਲੀ ਦੇ ਏਐੱਸਆਈ ਜਸਕਰਨ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਕਰਮਚਾਰੀਆਂ ਦੇ ਗਸ਼ਤ ਸਬੰਧੀ ਪਿੰਡ ਬਹਿਰਾਮ ਤੋਂ ਪਿੰਡ ਤਲਵੰਡੀ ਜੱਟਾਂ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨੇੜੇ ਬਿਜਲੀ ਘਰ ਬਹਿਰਾਮ ਪੁੱਜੀ ਤਾਂ ਸੜਕ ਦੇ ਲਹਿੰਦੇ ਪਾਸੇ ਖਾਲੀ ਪਲਾਟਾਂ ਵਿਚ ਬੈਠੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਦਾ ਨਾਮ ਪੁੱਛਿਆ। ਉਸ ਨੇ ਆਪਣਾ ਨਾਮ ਵਿਨੈ ਕੁਮਾਰ ਪੁੱਤਰ ਸੋਢੀ ਰਾਮ ਵਾਸੀ ਕਲੋਨੀ ਸੋਤਰਾ ਰੋਡ ਬੰਗਾ ਦੱਸਿਆ। ਕਾਬੂ ਕੀਤੇ ਨੌਜਵਾਨ ਦੇ ਕਬਜ਼ੇ ’ਚੋ ਸੜੀ ਹੋਈ ਸਿਲਵਰ ਪੰਨੀ, ਇਕ ਲਾਈਟਰ ਅਤੇ 10 ਰੁਪਏ ਦਾ ਨੋਟ ਪਾਇਪ ਨੁੰਮਾ ਬ੍ਰਾਮਦ ਹੋਣ ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਥਾਣਾ ਬਲਾਚੌਰ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਸਟੇਡੀਅਮ ਗੁੱਲਪੁਰ ਪੁੱਜੀ ਤਾਂ ਸੰਜੀਵ ਕੁਮਾਰ ਪੁੱਤਰ ਸਰਵਨ ਰਾਮ ਵਾਸੀ ਚਣਕੋਈ ਵੱਲੋਂ ਹੈਰੋਇਨ ਦਾ ਨਸ਼ਾ ਕਰਨ ਤੇ ਉਸ ਪਾਸੋਂ ਫੁਆਇਲ ਪੇਪਰ ਹੈਰੋਇਨ ਅਲੂਦ, ਮਾਚਿਸ ਦੀਆਂ ਤੀਲੀਆਂ ਦੀ ਡੱਬੀ ਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਪਾਈਪਨੁਮਾ ਬਰਾਮਦ ਹੋਣ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।