ਪਸ਼ੂ ਦੇ ਅੱਗੇ ਆਉਣ ਕਰ ਕੇ 3 ਕਾਰਾਂ ਨੁਕਸਾਨੀਆਂ
ਅਵਾਰਾ ਪਸ਼ੂ ਦੇ ਅੱਗੇ ਆਉਣ ਕਰਕੇ ਤਿੰਨ ਕਾਰਾਂ ਨੁਕਸਾਨੀਆਂ
Publish Date: Mon, 12 Jan 2026 05:23 PM (IST)
Updated Date: Tue, 13 Jan 2026 04:06 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਸੰਘਣੀ ਧੁੰਦ ਕਾਰਨ ਬੇਸਹਾਰਾ ਪਸ਼ੂ ਦੇ ਨੈਸ਼ਨਲ ਹਾਈਵੇ ਤੇ ਵਾਹਨਾਂ ਅੱਗੇ ਆਉਣ ਕਰਕੇ ਦੋ ਕਾਰਾਂ ਹਾਦਸਾਗ੍ਰਸਤ ਹੋ ਗਈਆਂ।।ਐੱਸਐੱਸਐਫ ਟੀਮ ਨੇ ਸੂਚਨਾ ਮਿਲਦੇ ਸਾਰ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਕਰਦਿਆਂ ਵਾਹਨ ਚਾਲਕਾਂ ਦੀ ਮੱਦਦ ਕੀਤੀ। ਐੱਸਐੱਸਐਫ ਟੀਮ ਦੇ ਇੰਚਾਰਜ ਏਐੱਸਆਈ ਕੁਲਵੀਰ ਨੇ ਦੱਸਿਆ ਕਿ ਬਲਾਚੌਰ ਸਾਈਡ ਤੋਂ ਰੋਪੜ ਸਾਈਡ ਜਾਂਦਿਆਂ ਦੋ ਕਾਰਾਂ ਇਸ ਹਾਦਸੇ ਦਾ ਸ਼ਿਕਾਰ ਹੋ ਗਈਆਂ। ਉਨ੍ਹਾਂ ਦੱਸਿਆ ਕਿ ਪਿੰਡ ਟੌਂਸਾ ਦੇ ਅੱਡੇ ਨਜ਼ਦੀਕ ਕਰੈਟਾ ਕਾਰ ਨੰਬਰ ਪੀਬੀ 08 ਈਐਸ-9996 ਜਿਸ ਨੂੰ ਪ੍ਰਥਮ ਪੁੱਤਰ ਅਰੁਣ ਕੁਮਾਰ ਵਾਸੀ ਐਸ-168 ਇੰਡਸਟਰੀਅਲ ਏਰੀਆ ਜਲੰਧਰ ਚਲਾ ਰਿਹਾ ਸੀ। ਦੂਜੀ ਜੈਨ ਕਾਰ ਪੀਬੀ-31-ਐਲ-6800 ਜਿਸ ਨੂੰ ਰੋਬਿਨ ਸੋਨੀ ਪੁਤਰ ਪ੍ਰਿਥਵੀ ਰਾਜ ਸੋਨੀ ਪਿੰਡ ਬੇਲਾ ਬਹਿਰਾਮ ਪੁਰ ਬੇਟ ਜ਼ਿਲ੍ਹਾ ਰੋਪੜ ਚਲਾ ਰਿਹਾ ਸੀ। ਤੀਜੀ ਕਾਰ ਡਸਟਰ ਪੀਬੀ-07-ਏਐਲ-7888 ਦੇ ਡਰਾਈਵਰ ਨੇ ਆਪਣੀ ਪਹਿਚਾਣ ਦੱਸਣ ਤੋਂ ਇਨਕਾਰ ਕਰ ਦਿੱਤਾ। ਅਗਲੀ ਕਾਰ ਅੱਗੇ ਪਸ਼ੂ ਆਉਣ ਕਰਕੇ ਕਾਰ ਚਾਲਕ ਨੇ ਬ੍ਰੇਕ ਮਾਰੀ। ਸੰਘਣੀ ਧੁੰਦ ਕਾਰਨ ਪਿਛਲੀ ਕਾਰ ਚਾਲਕ ਨੇ ਬ੍ਰੇਕ ਲਾ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅਗਲੀ ਕਾਰ ਵਿਚਕਾਰ ਦੀ ਪਿਛਿਉਂ ਜ਼ਬਰਦਸਤ ਟਕਰ ਹੋ ਗਈ। ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੋਨੋਂ ਕਾਰਾਂ ਨੂੰ ਟੋਅ ਕਰੇਨ ਦੀ ਮੱਦਦ ਨਾਲ ਪੁਲਿਸ ਚੌਂਕੀ ਆਸਰੋਂ ਦੇ ਸਪੁਰਦ ਕਰ ਦਿੱਤਾ। ਐਕਸੀਡੈਂਟ ਦੀ ਪੁਲਿਸ ਚੌਂਕੀ ਆਸਰੋਂ ਤੇ ਥਾਣਾ ਕਾਠਗੜ੍ਹ ਨੂੰ ਸੂਚਨਾ ਦੇ ਦਿੱਤੀ ਗਈ।