ਥਿਆੜਾ ਪਰਿਵਾਰ ਨੇ ਛਦੌੜੀ 'ਚ ਪਹਿਲਾ ਖ਼ੂਨਦਾਨ ਕੈਂਪ ਲਾਇਆ
ਥਿਆੜਾ ਪਰਿਵਾਰ ਵੱਲੋਂ ਛਦੌੜੀ 'ਚ ਪਹਿਲਾ ਖ਼ੂਨਦਾਨ ਕੈਂਪ ਲਗਾਇਆ
Publish Date: Tue, 17 Mar 2026 03:03 PM (IST)
Updated Date: Wed, 18 Mar 2026 04:01 AM (IST)
ਪਿੰਡ ਛਦੌੜੀ ਵਿਖੇ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦੇ ਥਿਆੜਾ ਪਰਿਵਾਰ ਅਤੇ ਪਿੰਡ ਵਾਸੀ। ਪੰਜਾਬੀ ਜਾਗਰਣ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿੰਡ ਛਦੌੜੀ ਦੇ ਗੁਰਦੁਆਰਾ ਧੰਨ-ਧੰਨ ਬਾਬਾ ਨੰਦਾ ਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਵ. ਰੇਸ਼ਮ ਸਿੰਘ ਥਿਆੜਾ ਦੀ ਯਾਦ ਵਿਚ ਸਮੂਹ ਥਿਆੜਾ ਪਰਿਵਾਰ ਵੱਲੋਂ ਡਾ. ਗੁਰਪ੍ਰੀਤ ਕੌਰ ਥਿਆੜਾ ਐਚਓਡੀ ਸੀਐਮਸੀ ਲੁਧਿਆਣਾ ਦੀ ਪ੍ਰੇਰਨਾ ਸਦਕਾ ਸ਼ਹੀਦ ਭਗਤ ਸਿੰਘ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਦੇ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ। ਜਿਸ ਦੇ ਵਿਚ 100 ਤੋਂ ਨੌਜਵਾਨ ਖ਼ੂਨਦਾਨ ਦੀ ਸੇਵਾ ਕਰਨ ਲਈ ਅੱਗੇ ਆਏ। ਜਿਸ ਵਿਚੋਂ ਮੈਡੀਕਲ ਚੈੱਕਅਪ ਤੋਂ ਬਾਅਦ 82 ਵਿਅਕਤੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਕੈਂਪ ਦੀ ਇਸ ਕਾਮਯਾਬੀ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਮੈਂਬਰ ਜਥੇ. ਰਮਨਦੀਪ ਸਿੰਘ ਥਿਆੜਾ ਅਤੇ ਸਮੂਹ ਪਰਿਵਾਰ ਵੱਲੋਂ ਜਿੱਥੇ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ੂਨਦਾਨ ਮਹਾ ਦਾਨ ਹੈ। ਇਸ ਮੌਕੇ ਸਾਰੇ ਖ਼ੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਗੁਰਦੀਪ ਸਿੰਘ ਸਰਪੰਚ, ਵੱਡੇ ਭਰਾ ਹਰਨੇਕ ਸਿੰਘ ਥਿਆੜਾ, ਜੋਗਾ ਸਿੰਘ ਥਿਆੜਾ, ਚਾਚਾ ਗੁਰਨਾਮ ਸਿੰਘ ਰਾਣਾ, ਵੱਡੇ ਭਰਾ ਅਮਰਜੀਤ ਸਿੰਘ ਪਨੇਸਰ, ਛੋਟੇ ਭਰਾ ਜਤਿੰਦਰ ਸਿੰਘ ਹੀਰ, ਸੰਦੀਪ ਸਿੰਘ, ਜਰਮਨ ਸਿੰਘ ਸਮੇਤ ਸਾਰੇ ਪਿੰਡ ਵਾਸੀ ਹਾਜ਼ਰ ਸਨ।