ਨਸ਼ਾ ਕਰਦਾ ਇਕ ਨੌਜਵਾਨ ਕਾਬੂ
ਸੋਧੀ ਹੋਈ ਖ਼ਬਰ ਹੈ ਜੀ- ਨਸ਼ਾ ਕਰਦਾ ਇਕ ਨੌਜਵਾਨ ਕਾਬੂ
Publish Date: Tue, 20 Jan 2026 06:33 PM (IST)
Updated Date: Wed, 21 Jan 2026 04:12 AM (IST)

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਪੁਲਿਸ ਨੇ ਨਸ਼ਾ ਕਰਦਿਆਂ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਵਰਿੰਦਰ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰਾਹੋਂ ਤੋਂ ਨਵਾਂਸ਼ਹਿਰ ਰੋਡ ਤੇ ਛੋਕਰਾਂ ਨਹਿਰ ਪੁਲ ਤੋਂ ਪਿੰਡ ਛੋਕਰਾ ਵੱਲ ਜਾ ਰਹੀ ਸੀ ਤਾਂ ਉੁੱਥੇ ਸੜਕ ਦੇ ਸੱਜੇ ਪਾਸੇ ਝਾੜੀਆਂ ਚ ਬੈਠਾ ਨੌਜਵਾਨ ਹੈਰੋਇਨ ਦਾ ਸੇਵਨ ਕਰਦਾ ਦਿਖਾਈ ਦਿੱਤਾ। ਉਸ ਨੂੰ ਕਾਬੂ ਕਰਕੇ ਉਸ ਕੋਲੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ, ਖਾਲੀ ਪਾਣੀ ਦੀ ਬੋਤਲ ਆਦਿ ਬਰਾਮਦ ਹੋਈ। ਪੁਲਿਸ ਪਾਰਟੀ ਵੱਲੋਂ ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਵਿਕਰਮਜੀਤ ਉਰਫ਼ ਵਿੱਕੀ ਪੁੱਤਰ ਜਗਦੀਸ਼ ਰਾਮ ਵਾਸੀ ਮੁਹੱਲਾ ਆਰਨਹਾਲੀ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਬਾਕਸ--- 8250 ਐੱਮਐੱਲ ਸ਼ਰਾਬ ਸਮੇਤ ਇਕ ਨੌਜਵਾਨ ਕਾਬੂ ਇਸੇ ਤਰ੍ਹਾਂ ਪੁਲਿਸ ਨੇ ਦੂਸਰੇ ਮਾਮਲੇ ਵਿਚ ਇਕ ਨੌਜਵਾਨ ਨੂੰ 8250 ਐਮਐਲ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਰਾਹੋੰ ਦੇ ਐੱਸਐੱਚਓ ਵਰਿੰਦਰ ਕੁਮਾਰ ਨੇ ਦੱਸਿਆ ਕਿ ਕਥਿਤ ਮੁਲਜ਼ਮ ਸੰਜੀਵ ਕੁਮਾਰ ਵਾਸੀ ਭਾਰਟਾ ਕਲਾਂ ਨੂੰ ਨਾਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਹੈ। ਏਐੱਸਆਈ ਸੁਰਿੰਦਰ ਪਾਲ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਭਾਰਟਾ ਕਲਾਂ ਵਿਖੇ ਜਾ ਰਹੀ ਸੀ ਤਾਂ ਰਸਤੇ ਵਿਚ ਇਕ ਨੌਜਵਾਨ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕਰ ਕੇ ਜਦੋੰ ਉਸ ਦੇ ਥੈਲੇ ਦੀ ਤਲਾਸ਼ੀ ਲਈ ਤਾਂ ਇਸ ’ਚੋੰ 8250 ਐੱਮਐੱਲ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।