ਖਰੌੜ 'ਚ ਤੀਜੇ ਫੁੱਟਬਾਲ ਕੱਪ ਦੀ ਸ਼ੁਰੂਆਤ
ਖਰੌੜ 'ਚ ਤੀਜੇ ਫੁੱਟਬਾਲ ਕੱਪ ਦੀ ਸ਼ੁਰੂਆਤ
Publish Date: Thu, 12 Mar 2026 04:36 PM (IST)
Updated Date: Fri, 13 Mar 2026 04:01 AM (IST)
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਖਰੌੜ ਵੱਲੋਂ ਤੀਜਾ ਆਲ ਓਪਨ ਫੁੱਟਬਾਲ ਕੱਪ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਗਰਾਊਂਡ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਹੋਈ। ਟੂਰਨਾਮੈਂਟ ਦਾ ਉਦਘਾਟਨ ਬਿੰਦਰੀ ਬੱਲ ਬਛੌੜੀ ਵੱਲੋਂ ਸਮੂਹ ਪਤਵੰਤਿਆਂ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿਚ ਕੀਤਾ। ਉਦਘਾਟਨੀ ਮੈਚ ਛਦੌੜੀ ਅਤੇ ਸਿਆਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 15 ਮਾਰਚ ਨੂੰ ਟੂਰਨਾਮੈਂਟ ਦੀ ਸਮਾਪਤੀ ਹੋਵੇਗੀ। ਉਨ੍ਹਾਂ ਦੱਸਿਆ ਟੂਰਨਾਮੈਂਟ ਵਿਚ ਜੇਤੂ ਟੀਮ ਨੂੰ 71000 ਅਤੇ ਉਪ ਜੇਤੂ ਟੀਮ ਨੂੰ 51000 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।।ਇਹ ਟੂਰਨਾਮੈਂਟ ਸਮੂਹ ਨਗਰ ਨਿਵਾਸੀਆਂ ਐਨਆਰਆਈ, ਮੁਲਾਜ਼ਮ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਦਾਰਾ ਸਿੰਘ ਬੱਲ, ਪਰਮਿੰਦਰ ਸਿੰਘ ਢਾਹ, ਜੋਗਾ ਸਿੰਘ ਬਛੌੜੀ, ਬਹਾਦਰ ਸਿੰਘ ਬਛੌੜੀ, ਮੋਹਣ ਲਾਲ ਸਰਪੰਚ ਖ਼ਰੌੜ, ਬਲਵੀਰ ਗਿੱਲ, ਸੰਦੀਪ ਬੰਗੜ, ਗੁਰਪ੍ਰੀਤ ਬੰਗੜ, ਜਗਤਾਰ ਬੈਂਸ, ਲਖਵਿੰਦਰ ਸਿੰਘ ਲੱਕੀ ਮਾਰਵਾ, ਰਾਮ ਲੁਭਾਇਆ, ਬਿੰਦੂ ਗਿੱਲ, ਰਾਮ ਲਾਲ, ਰਣਜੀਤ ਫੌਜੀ, ਸੁੱਚਾ ਠੇਕੇਦਾਰ, ਕਰਨੈਲ ਪੰਚ, ਲੱਕੀ ਬੰਗੜ, ਜਥੇਦਾਰ ਸੁੱਚਾ ਸਿੰਘ, ਦਿਲਬਾਗ ਸਿੰਘ, ਰਣਜੀਤ ਪੱਪੂ ਆਦਿ ਹਾਜ਼ਰ ਸਨ।