ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ
ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ
Publish Date: Mon, 02 Mar 2026 03:55 PM (IST)
Updated Date: Tue, 03 Mar 2026 04:00 AM (IST)
-ਟੀਮ ਨੂੰ ਸਪੋਰਟਸ ਕਿੱਟ ਅਤੇ ਨਕਦ ਰਾਸ਼ੀ ਨਾਲ ਕੀਤਾ ਸਨਮਾਨਿਤ
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ,
ਮਜਾਰੀ : ਸਵਾਮੀ ਸਹਿਜ ਦਾਸ ਵੈੱਲਫੇਅਰ ਸੁਸਾਇਟੀ ਜੀਤਪੁਰ ਕੰਢੀ ਵੱਲੋਂ ਸਮੂਹ ਨਗਰ ਨਿਵਾਸੀ ਐੱਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਇਲਾਕੇ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। ਖਿਡਾਰੀਆਂ ਦੇ ਸਨਮਾਨ ਵਿਚ ਜੈਸਮੀਨ ਖਟੜਾ ਏਸ਼ੀਆ ਯੂਥ ਕਾਂਸੀ ਮੈਡਲ ਜੇਤੂ ਜੈਸਮੀਨ ਰਾਸ਼ਟਰੀ ਮੈਡਲ ਜੇਤੂ, ਸ਼ਾਟਪੁੱਟ ਸੀਨੀਅਰ ਨੈਸ਼ਨਲ ਵਾਲੀਬਾਲ ਕਾਂਸੀ ਮੈਡਲ ਜੇਤੂ ਧੀਰਜ ਭਾਟੀਆ, ਰਾਸ਼ਟਰੀ ਖਿਡਾਰੀ ਹਾਈ ਜੰਪ ਜਪਜੋਤ ਲੋਹਟਾ, ਅਰਸ਼ ਜੰਢੀ ਗੋਲਡ ਮੈਡਲ ਕੁਸ਼ਤੀ ਸੀਨੀਅਰ ਨੈਸ਼ਨਲ। ਇਨ੍ਹਾਂ ਖਿਡਾਰੀਆ ਦਾ ਮੋਮੈਂਟੋ ਅਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ। ਗੁਰਪ੍ਰੀਤ ਪੀਟੀਆਈ ਨਵਾਂਪਿੰਡ ਟੱਪਰੀਆਂ ਦੀ ਅੰਡਰ-17 ਦੀ ਟੀਮ ਨੂੰ ਸਪੋਰਟਸ ਕਿੱਟ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ। ਕਲੱਬ ਦੇ ਪ੍ਰਧਾਨ ਪਰਸ਼ੋਤਮ ਚੌਧਰੀ, ਕੈਸ਼ੀਅਰ ਕੁਲਵਿੰਦਰ ਵੱਲੋਂ ਸਾਰੇ ਪਿੰਡ ਵਾਸੀਆਂ ਅਤੇ ਆਵਾਜ਼ ਟੀਮ ਦੇ ਸਰਪ੍ਰਸਤ ਬਾਬੂ ਤਰਸੇਮ ਲਾਲ ਖੇਪੜ, ਲੱਕੀ ਖੇਪੜ ਭਵਾਨੀਪੁਰ, ਪ੍ਰੇਮ ਹੱਕਲਾ, ਦਵਿੰਦਰ ਹਾਜ਼ੀਪੁਰ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਜੈਸਮੀਨ ਦੇ ਕੋਚ ਬਲਵਿੰਦਰ ਸਿੰਘ ਕਾਲਾ ਭਾਟੀਆ ਰਾਸ਼ਟਰੀ ਐਵਾਰਡ ਜੇਤੂ, ਸਰਪੰਚ ਬਲਵਿੰਦਰ ਸਹੂੰਗੜਾ, ਮੇਸ਼ੀ ਕਟਵਾਰਾ, ਰਾਜੀਵ ਪਨੂੰ ਸਰਪੰਚ ਸੜੋਆ, ਸੋਹਣ ਸੜੋਆ, ਡਾ. ਬਲਰਾਜ ਚੌਧਰੀ, ਹਰਜਿੰਦਰ ਵਿੱਕੀ, ਅਸ਼ਵਨੀ ਠੇਕੇਦਾਰ, ਅਸ਼ਵਨੀ ਪਾਤਰਾਂ, ਸ਼ਿਵ ਦਿਆਲ, ਪ੍ਰੇਮ ਲੰਬੜ, ਜਗਦੀਸ਼, ਮਾ. ਸੰਜੀਵ, ਰੂਪਨ ਓਮ ਪ੍ਰਕਾਸ਼ ਐੱਸਆਈ, ਧਰਮਪਾਲ ਸਬ-ਇੰਸਪੈਕਟਰ, ਰੇਸ਼ਮ ਸਿੰਘ, ਰਘਬੀਰ ਬੀਐੱਸਐੱਫ, ਮੋਹਿੰਦਰ ਚੇਚੀ, ਪ੍ਰੇਮ ਠੇਕੇਦਾਰ, ਹੁਸਨ ਠੇਕੇਦਾਰ, ਵਿਜੇ ਸਤਪਾਲ, ਬਲਦੇਵ ਰਾਜ ਲਾਡੀ, ਕੁਲਵਿੰਦਰ, ਨਿਤਿਨ, ਜਸ਼ਨ, ਨਵਦੀਪ ਆਦਿ ਹਾਜ਼ਰ ਸਨ।