'ਕ੍ਰਿਪਾ ਏ ਕਾਂਸ਼ੀ ਵਾਲੇ ਦੀ ਦਾ' ਵੀਡੀਓ ਮੁਕੰਮਲ
'ਕ੍ਰਿਪਾ ਏ ਕਾਂਸ਼ੀ ਵਾਲੇ ਦੀ ਦਾ' ਵੀਡੀਓ ਮੁਕੰਮਲ ਹੋਇਆ.
Publish Date: Mon, 19 Jan 2026 07:57 PM (IST)
Updated Date: Tue, 20 Jan 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਅਨੇਕਾਂ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਗਾਇਕ ਰੌਕੀ ਕੇ ਦਾ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਨੁੰ ਸਮਰਪਿਤ ਧਾਰਮਿਕ ਸ਼ਬਦ ਕ੍ਰਿਪਾ ਏ ਕਾਂਸ਼ੀ ਵਾਲੇ ਦੀ ਦਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਫਿਲਮਾਂਕਣ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗਾਇਕ ਰੌਕੀ ਕੇ ਨੇ ਦੱਸਿਆ ਕਿ ਇਸ ਗੀਤ ਨੁੰ ਪ੍ਰਸਿੱਧ ਗੀਤਕਾਰ ਤਾਰੀ ਲੋਧੀਪੁਰੀਆ ਦੀ ਕਲਮ ਤੋਂ ਲਿਖਿਆ ਹੈ ਅਤੇ ਇਸ ਗੀਤ ਦਾ ਮਿਊਜਕ ਜੱਸੀ ਬ੍ਰਦਰਜ ਵੱਲੋਂ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦਾ ਫਿਲਮਾਂਕਣ ਲਵ ਕੁਮਾਰ ਵੱਲੋਂ ਤਿਆਰ ਕੀਤਾ ਹੈ। ਇਸ ਮੌਕੇ ਰੌਕੀ ਕੇ ਨੇ ਦੱਸਿਆ ਕਿ ਬਹੁਤ ਜਲਦੀ ਇਸ ਧਾਰਮਿਕ ਸ਼ਬਦ ਨੂੰ ਮੈਂਪਰ ਡੀਜੀਟਲ ਭਗਤੀ ਵੱਲੋਂ ਮਾਰਕੀਟ ਚ ਉਤਾਰਿਆ ਜਾਵੇਗਾ। ਇਸ ਮੌਕੇ ਅੰਸ਼ ਵਰਮਾ, ਦੀਪਕ ਵਰਮਾ, ਸੰਤ ਸੁਰਿੰਦਰ ਦਾਸ ਜੀ, ਦੀਪ ਡੀ ਆਰ ਜੀ ਅਤੇ ਤਾਰੀ ਲੋਧੀਪੁਰੀਆ ਆਦਿ ਹਾਜ਼ਰ ਸਨ।