ਦੂਸਰਾ ਕ੍ਰਾਂਤੀਕਾਰੀ ਜਾਗ੍ਰਿਤੀ ਸੰਮੇਲਨ ਤੇ ਵਿਆਹ ਸਮਾਰੋਹ ਕਰਵਾਇਆ
ਦੂਸਰਾ ਕ੍ਰਾਂਤੀਕਾਰੀ ਜਾਗ੍ਰਿਤੀ ਸੰਮੇਲਨ ਅਤੇ ਵਿਆਹ ਸਮਾਰੋਹ ਕਰਵਾਇਆ
Publish Date: Sat, 14 Mar 2026 08:54 PM (IST)
Updated Date: Sun, 15 Mar 2026 04:18 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਰ-ਸੰਗੀਤ ਸੰਸਥਾ ਦੋਆਬਾ ਵੱਲੋਂ ਦੂਸਰਾ ਕ੍ਰਾਂਤੀਕਾਰੀ ਜਾਗ੍ਰਿਤੀ ਸੰਮੇਲਨ ਅਤੇ ਵਿਆਹ ਸਮਾਰੋਹ ਕਰਵਾਇਆ। ਪ੍ਰਧਾਨ ਰਾਜ ਦਦਰਾਲ ਨੇ ਦੱਸਿਆ ਕਿ ਦੂਸਰਾ ਸੰਮੇਲਨ ਤੇ ਵਿਆਹ ਸਮਾਰੋਹ ਸਮੂਹ ਸੰਸਥਾ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਿੱਧ ਮੁਹੱਲਾ ਬੰਗਾ ਵਿਖੇ ਕਰਵਾਇਆ। ਗਾਇਕ ਦਵਿੰਦਰ ਬੀਸਲਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਉਪਰੰਤ ਕਮਲਜੀਤ ਨਵਾਂਸ਼ਹਿਰ ਨੇ ਆਪਣੀ ਹਾਜ਼ਰੀ ਭਰੀ। ਸਟੇਜ ਦੀ ਭੂਮਿਕਾ ਰਾਵਿਜੈ ਭਾਟੀਆ ਵੱਲੋ ਬਾਖੂਬੀ ਨਾਲ ਨਿਭਾਈ ਗਈ। ਇਸ ਮੌਕੇ ਸੰਤ ਕੁਲਵੰਤ ਰਾਮ ਭੱਰੋਮਜਾਰਾ, ਮਾਧਵ ਗੋਪਾਲ ਤੇ ਬਾਬਾ ਗੁਲਾਬ ਵਿਸ਼ੇਸ਼ ਤੌਰ ’ਤੇ ਪੁੱਜੇ। ਸਮਾਰੋਹ ਦੌਰਾਨ ਸੋਨੂੰ, ਰਾਜਵਿੰਦਰ ਲੱਕੀ, ਹੰਸ ਰਾਜ ਚੇਅਰਮੈਨ ਕਾਸ਼ੀ ਟੀਵੀ, ਕਮਲਜੀਤ ਬੰਗਾ, ਨਿੱਕੂ ਰਾਮ, ਜਨਾਗਲ ਸਾਹਿਬ, ਸਤੀਸ਼ ਕੁਮਾਰ, ਸੰਗੀਤਕਾਰ ਅਮਦਾਦ ਅਲੀ, ਪੀਕੇ ਕਲੇਰ, ਸਤਪਾਲ ਸਾਹਲੋਂ, ਐਸਐਸ ਅਜਾਦ, ਪੱਪਲ ਸਾਂਈ, ਜੱਸੀ ਤੱਲਣ ਦਾ ਸਨਮਾਨ ਕੀਤਾ। ਇਸ ਮੌਕੇ ਖਜ਼ਾਨਚੀ ਜਗਦੀਸ਼ ਜਾਡਲਾ, ਮੀਤ ਪ੍ਰਧਾਨ ਵਿਜੇ ਗੁਣਾਚੌਰ, ਸਹਿ ਖਜ਼ਾਨਚੀ ਦਵਿੰਦਰ ਰੂਹੀ, ਮੁੱਖ ਸਲਾਹਕਾਰ ਦਵਿੰਦਰ ਬੀਸਲਾ, ਸਲਾਹਕਾਰ ਕ੍ਰਿਸ਼ਨ ਹੀਓ, ਸਲਾਹਕਾਰ ਲੱਕੀ ਮਹਿਰਾ ਅਤੇ ਸਕਿੰਦਰ ਸ਼ੀਹਮਾਰ, ਰੀਟਾ ਸਿੱਧੂ, ਰਾਣੀ ਅਰਮਾਨ, ਪ੍ਰਿਆ ਬੰਗਾ, ਵਿੱਕੀ ਬਹਾਦਰ ਕੇ, ਦੀਪ ਅਲਾਚੌਰੀਆ ਤੇ ਹੋਰ ਹਾਜ਼ਰ ਸਨ।