ਵੱਖ-ਵੱਖ ਆਗੂਆਂ ਵੱਲੋਂ ਮਾਤਾ ਰਖਸ਼ਾ ਰਾਣੀ ਨੂੰ ਸ਼ਰਧਾਂਜਲੀ ਭੇਟ
ਮਨੁੱਖ ਦੇ ਜੀਊਣ ਦਾ ਅਸਲ ਮਕਸਦ ਸਮਾਜ ਬਦਲਣ ਲਈ ਜੂਝਣਾ ਹੋਣਾ ਚਾਹੀਦਾ-ਪਾਸਲਾ
Publish Date: Sat, 07 Feb 2026 04:33 PM (IST)
Updated Date: Sat, 07 Feb 2026 04:35 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਜਿਸ ਇਨਸਾਨ ਦੇ ਜਿਊਣ ਦਾ ਕੋਈ ਮਕਸਦ ਨਹੀਂ ਉਹ ਦੁਨੀਆਂ ਤੇ ਆਇਆ ਜਾਂ ਨਾ ਆਇਆ ਇੱਕ ਬਰਾਬਰ ਹੀ ਹੈ ਅਤੇ ਇੱਕ ਬੰਦੇ ਦੇ ਜੀਊਣ ਦਾ ਅਸਲੀ ਮਕਸਦ ਸਮਾਜ ਨੂੰ ਬਦਲਣ ਲਈ ਜੂਝਦੇ ਰਹਿਣਾ ਹੋਣਾ ਚਾਹੀਦਾ ਹੈ । ਇਹ ਵਿਚਾਰ ਇੱਥੇ ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦਿੱਤੇ। ਪਿੰਡ ਹੀਉਂ ਵਿਖੇ ਉੱਘੇ ਕਮਿਊਨਿਸਟ ਆਗੂ ਮਰਹੂਮ ਕਾਮਰੇਡ ਡਾ. ਪੀਬੀ ਪਾਲ ਦੀ ਪਤਨੀ ਰਖਸ਼ਾ ਰਾਣੀ ਦੀ ਸ਼ੋਕ ਸਭਾ ਚ ਕਾ. ਪਾਸਲਾ ਨੇ ਦੱਸਿਆ ਕਿ ਅੱਜ ਦੇ ਹੁਕਮਰਾਨ ਸਾਨੂੰ ਹਜ਼ਾਰਾਂ ਸਾਲ ਪਿਛਾਂਹ ਵੱਲ ਲਿਜਾ ਸੁੱਟਣਾ ਚਾਹੁੰਦੇ ਹਨ। ਸਮੇਂ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹੀਏ ਅਤੇ ਆਪਣਾ ਭਾਈਚਾਰਾ ਬਣਾਈ ਰੱਖੀਏ। ਇਸ ਸ਼ੋਕ ਸਭਾ ਨੂੰ ਹੋਰਨਾਂ ਤੋਂ ਇਲਾਵਾ ਧਰਮ ਸਿੰਘ ਪੱਟੀ, ਗੁਰਵਿੰਦਰ ਸਿੰਘ ਭੁੱਲਰ, ਸਤੀਸ਼ ਰਾਣਾ ਅਤੇ ਦਿਲਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਭਾਈ ਗੁਰਮੁਖ ਸਿੰਘ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ੋਕ ਸਭਾ ਵਿਚ ਪਿਆਰਾ ਰਾਮ ਸਰਪੰਚ ਹੀਉਂ, ਡਾ. ਨਰੰਜਣ ਪਾਲ ਹੀਉਂ ਸਾਬਕਾ ਐਸਐਮਓ, ਕਰਨੈਲ ਸਿੰਘ ਸੰਧੂ ਸਾਬਕਾ ਪ੍ਰਧਾਨ ਜੀਟੀਯੂ, ਹਰਪਾਲ ਸਿੰਘ ਜਗਤਪੁਰ, ਕੁਲਦੀਪ ਸਿੰਘ ਦੌੜਕਾ, ਸਤਨਾਮ ਸਿੰਘ ਸੁੱਜੋਂ, ਚੰਦਰ ਪ੍ਰਕਾਸ਼ ਗਰਗ, ਗੁਰਦਰਸ਼ਨ ਸਿੰਘ ਬੀਕਾ ਮੈਨੇਜਰ ਸੰਗਰਾਮੀ ਲਹਿਰ, ਰਾਮ ਲੁਭਾਇਆ ਟੀਐਸਯੂ ਆਗੂ, ਸ਼ਵਿੰਦਰ ਸਿੰਘ ਭੱਟੀ ਪੈਰਾ ਮੈਡੀਕਲ ਆਗੂ, ਦਲਵੀਰ ਸਿੰਘ, ਸੁਖਜਿੰਦਰ ਸਿੰਘ, ਰਾਜਵਿੰਦਰ ਸਿੰਘ, ਗੋਪਾਲ ਕ੍ਰਿਸ਼ਨ ਸ਼ਰਮਾ, ਮਾ: ਮੋਹਨ ਲਾਲ ਰਾਹੀ, ਡਾ. ਬਖਸ਼ੀਸ਼ ਸਿੰਘ, ਡਾ. ਹਰਸ਼ਰਨ ਸਿੰਘ ਫਗਵਾੜਾ ਵਿਸੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹਰੀ ਬਿਲਾਸ ਹੀਉਂ ਵੱਲੋਂ ਸਮੂਹ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕੀਤਾ।