ਰਾਹਗੀਰਾਂ ਨੂੰ ਰੱਬ-ਰੱਬ ਕਰਦਿਆਂ ਪਾਰ ਕਰਨੇ ਪੈ ਰਹੇ ਸੜਕ ਦੇ ਉਧੇੜੇ ਹੋਏ ਟੋਟੇ
ਰਾਹਗੀਰਾਂ ਆਖਿਆ! ਰੱਬ ਰੱਬ ਕਰਦਿਆਂ ਪਾਰ ਕਰਨੇ ਪੈ ਰਹੈ ਨੇ ਸੜਕ ਦੇ ਉਧੇੜੇ ਹੋਏ ਟੋਟੇ
Publish Date: Sun, 01 Mar 2026 07:23 PM (IST)
Updated Date: Mon, 02 Mar 2026 04:11 AM (IST)

ਟੁੱਟੀ ਸੜਕ ਵਿੱਚੋਂ ਲੰਘਦਿਆਂ ਇੰਝ ਜਾਪਦਾ ਕਿ ਹੱਡੀਆਂ ਹੁਣੇ ਟੁੱਟੀਆਂ ਤੇ ਹੁਣੇ ਟੁੱਟੀਆਂ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਪਿਛਲੇ ਕਈ ਸਾਲਾਂ ਤੋਂ ਘਮੌਰ ਬਾਈਪਾਸ ਤੋਂ ਲੈ ਕੇ ਪਿੰਡ ਸਿਆਣਾ ਤੱਕ ਬੁਰੀ ਤਰ੍ਹਾਂ ਨਾਲ ਜਗ੍ਹਾ ਜਗ੍ਹਾ ਤੋਂ ਟੁੱਟੀ ਹੋਈ ਹੈ। ਸੜਕ ਨੇ ਲੋਕਾਂ ਨੂੰ ਰੱਜ ਕੇ ਖੂਨ ਦੇ ਹੰਝੂ ਬਹਾਉਣ ਲਈ ਮਜਬੂਰ ਕੀਤਾ ਸੀ। ਕੁਝ ਮਹੀਨੇ ਪਹਿਲਾਂ ਜਦ ਇਸ ਸੜਕ ਨੂੰ ਬਣਾਉਣ ਦਾ ਕਾਰਜ ਸ਼ੁਰੂ ਹੋਇਆ ਤਾਂ ਰੋਜਾਨਾ ਹੀ ਇਧਰ ਉਧਰ ਆਉਣ ਜਾਣ ਵਾਲੇ ਲੋਕਾਂ, ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵਿਦਿਆਰਥੀਆਂ ਵਿਚ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੌਜੂਦਾ ਹਾਲਾਤਾਂ ਚ ਇਸ ਮਸ਼ੀਨੀ ਯੁੱਗ ਦੇ ਚਲਦਿਆਂ ਘਮੌਰ ਬਾਈਪਾਸ ਤੋਂ ਲੈ ਕੇ ਆਰਪੀ ਸਿੰਘ ਦੇ ਫਾਰਮ ਤੱਕ ਕਰੀਬ ਸੱਤ ਜਗ੍ਹਾ ਤੋਂ ਉਦੇੜ ਕੇ ਰੱਖੀ ਗਈ ਸੜਕ ਨੂੰ ਬਣਾਉਣਾ ਭੁੱਲੇ ਵਿਭਾਗ ਅਤੇ ਠੇਕੇਦਾਰ ਨੂੰ ਲੋਕਾਂ ਨੇ ਕੁਛ ਨਾ ਸ਼ੁਰੂ ਕਰ ਦਿੱਤਾ ਹੈ। ਬਾਕਸ-- ਕੀ ਕਹਿੰਦੇ ਹਨ ਐਡਵੋਕੇਟ ਪ੍ਰਵੇਸ਼ ਖੋਸਲਾ? ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਐਡਵੋਕੇਟ ਪ੍ਰਵੇਸ਼ ਖੋਸਲਾ ਦਾ ਕਹਿਣਾ ਹੈ ਕਿ ਸੱਦਕੇ ਜਾਈਏ ਵਿਭਾਗ ਅਤੇ ਠੇਕੇਦਾਰ ਦੇ ਜਿਸ ਵੱਲੋਂ ਕਰੀਬ ਦੋ ਕਿਲੋਮੀਟਰ ਦੇ ਇਸ ਟੋਟੇ ਨੂੰ ਬਣਾਉਣ ਲਈ ਛੇ ਮਹੀਨੇ ਦਾ ਸਮਾਂ ਲਗਾ ਦਿੱਤਾ ਤੇ ਉੱਪਰ ਤੋਂ ਕਰੀਬ ਸੱਤ ਜਗ੍ਹਾ ਉਧੇੜ ਕੇ ਰੱਖੀ ਹੋਈ ਸੜਕ ਦੀ ਹੁਣ ਤੱਕ ਕੋਈ ਖਬਰ ਸਾਰ ਨਹੀਂ ਲਈ।।ਇਸ ਸੜਕ ਦੇ ਕੁਝ ਹਿੱਸੇ ਦੇ ਬਣਨ ਨਾਲ ਲੋਕਾਂ ਦੀ ਸਮੱਸਿਆ ਤੇ ਕੀ ਦੂਰ ਹੋਣੀ ਸੀ, ਇਸ ਦੇ ਉਲਟ ਉਦੇੜ ਕੇ ਰੱਖੀ ਹੋਈ ਸੜਕ ਤੋ ਲੋਕਾਂ ਨੂੰ ਧੂੜ ਮਿੱਟੀ ਫੱਕਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਟੁੱਟੀ ਹੋਈ ਸੜਕ ਤੋਂ ਉੜਦੀ ਧੂੜ ਮਿੱਟੀ ਘਰੋਂ ਸਜ ਸਵਰ ਕੇ ਨਿਕਲੇ ਲੋਕਾਂ ਦੇ ਜਿੱਥੇ ਸਿਰ ਮੂੰਹ ਭਰ ਰਹੀ ਹੈ, ਉੱਥੇ ਹੀ ਧੂੜ ਮਿੱਟੀ ਨਾਲ ਅਰਾ ਮੀਰਾਂ ਦੀਆਂ ਭਰ ਰਹੀਆਂ ਸ਼ਰਟਾਂ ਦੀਆਂ ਜੇਬਾਂ ਪੰਜਾਬ ਸਰਕਾਰ ਦੇ ਵਿਕਾਸ ਦੀਆਂ ਗਵਾਹੀ ਭਰਦੀਆਂ ਹਨ। ਉਨ੍ਹਾਂ ਆਖਿਆ ਕਿ ਰਾਹਗੀਰਾਂ ਦੇ ਨਾਲ ਨਾਲ ਇਸ ਸੜਕ ਦੇ ਆਲੇ ਦੁਆਲੇ ਦੇ ਵਸਨੀਕ ਅਤੇ ਦੁਕਾਨਦਾਰ ਡਾਡੇ ਦੁਖੀ ਹਨ। ਉਨ੍ਹਾਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੂੰ ਅਪੀਲ ਕਰਦਿਆਂ ਆਖਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇੱਥੇ ਸੜਕ ਨੂੰ ਜਲਦੀ ਤੋਂ ਜਲਦੀ ਬਣਾਏ ਜਾਣ ਦੀ ਕਿਰਪਾਲਤਾ ਕੀਤੀ ਜਾਵੇ। ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ। ਬਾਕਸ-- ਕੀ ਕਹਿੰਦੇ ਹਨ ਰਾਹਗੀਰ? ਰਾਹਗੀਰ ਮੱਖਣ ਸਿੰਘ, ਸੁੱਚਾ ਸਿੰਘ, ਕਮਲਜੀਤ ਚੋਪੜਾ, ਨੇ ਆਖਿਆ ਕਿ ਲੋਕਾਂ ਨਾਲ ਤਾਂ ਉਹ ਗੱਲ ਹੋਈ ਕਿ ਦੁੱਧ ਵੇਚ ਕੇ ਘੋੜੀ ਲਈ ਦੁੱਧ ਪੀਣੋ ਗੇ ਲਿਦ ਚੁੱਕਣੀ ਪਈ। ਪਹਿਲੋਂ ਤਾਂ ਟੁੱਟੀ ਹੋਈ ਸੀ ਹੀ ਮਗਰ ਵਿਭਾਗ ਦੇ ਕਰਮਚਾਰੀਆਂ/ਠੇਕੇਦਾਰ ਵੱਲੋਂ ਸੜਕ ਦਾ ਕੁਝ ਟੁੱਟਵਾਂ ਹਿੱਸਾ ਬਣਾਉਣ ਉਪਰੰਤ ਬਾਕੀ ਸੜਕ ਸਾਰੀ ਉਦੇ ਕੇ ਰੱਖੀ ਹੋਈ ਹੈ। ਜਿਸ ਕਾਰਨ ਇਸ ਸੜਕ ਨੂੰ ਜਿੱਥੇ ਰੱਬ ਰਬ ਕਰਦਿਆਂ ਪਾਰ ਕਰਨਾ ਪੈ ਰਿਹਾ ਹੈ, ਉੱਥੇ ਹੀ ਬੁਰੀ ਤਰ੍ਹਾਂ ਨਾਲ ਟੁੱਟੀ ਹੋਈ ਇਸ ਸੜਕ ਵਿੱਚੋਂ ਲੰਘਦਿਆਂ ਇੰਝ ਜਾਪਦਾ ਹੈ ਕਿ ਹੱਡੀਆਂ ਵੀ ਹੁਣੇ ਟੁੱਟੀਆਂ ਤੇ ਹੁਣੇ ਟੁੱਟੀਆਂ। ਉਨ੍ਹਾਂ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਛੋਟੇ ਜਿਹੇ ਸੜਕੀ ਟੋਟੇ ਨੂੰ ਬਣਾਉਣ ਲਈ ਠੇਕੇਦਾਰ ਵੱਲੋਂ ਇਨਾ ਸਮਾਂ ਲਗਾ ਦਿੱਤਾ ਹੈ ਤੇ ਉੱਪਰ ਤੋਂ ਕਾਫੀ ਸੜਕ ਨੂੰ ਉਧੇੜ ਕੇ ਰੱਖਿਆ ਹੋਇਆ ਹੈ। ਜੋ ਕਿ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣੀ ਹੋਈ ਹੈ। ਬਾਕਸ-- ਕੀ ਆਖਦੇ ਹਨ ਜ਼ਿਮੀਦਾਰ ਹਰਵਿੰਦਰ ਸਿੰਘ? ਜ਼ਿਮੀਦਾਰ ਹਰਵਿੰਦਰ ਸਿੰਘ ਨੇ ਆਖਿਆ ਕਿ ਉਸ ਦੀ ਖੇਤੀ ਬੜੀ ਜਮੀਨ ਆਰਪੀ ਸਿੰਘ ਦੇ ਫਾਰਮ ਨਾਲ ਲੱਗਦੀ ਹੈ। ਕਾਫੀ ਪੈਸੇ ਖਰਚ ਕਰਕੇ ਅਤੇ ਦਿਨ ਰਾਤ ਦੀ ਕਰੜੀ ਮਿਹਨਤ ਮੁਸ਼ੱਕਤ ਨਾਲ ਫਸਲ ਪਾਲੀ ਹੋਈ ਹੈ ਅਤੇ ਹੁਣ ਕਣਕ ਦੀ ਫਸਲ ਨੂੰ ਦਾਣਾ ਪੈਣਾ ਹੈ। ਮਗਰ ਇਸ ਸੜਕ ਦੇ ਟੁੱਟੇ ਹੋਏ ਟੋਟੇ ਤੋਂ ਆਉਣ ਜਾਣ ਵਾਲੇ ਵਾਹਨਾਂ ਨਾਲ ਇੰਨੀ ਧੂੜ ਮਿੱਟੀ ਦਿਨ ਰਾਤ ਉਡਦੀ ਹੈ ਕਿ ਜਿਸ ਨਾਲ ਜਿੱਥੇ ਸਾਡਾ ਖੇਤਾਂ ਵਿਚ ਬੈਠਣਾ, ਕੰਮ ਕਰਨਾ ਮੁਸ਼ਕਿਲ ਹੋਇਆ ਹੈ, ਉੱਥੇ ਹੀ ਕਣਕ ਦੇ ਛਿੱਟਿਆਂ ਉੱਪਰ ਧੂੜ ਮਿੱਟੀ ਬੁਰੀ ਤਰ੍ਹਾਂ ਨਾਲ ਜੰਮ ਚੁੱਕੀ ਹੈ ਤੇ ਦਾਣਾ ਨਹੀਂ ਨਿਕਲ ਰਿਹਾ ਹੈ। ਉਨ੍ਹਾਂ ਆਖਿਆ ਇਸ ਉਦੇੜੀ ਹੋਈ ਸੜਕ ਤੋਂ ਉਡਦੀ ਧੂੜ ਮਿੱਟੀ ਦੀ ਵਜਾ ਕਾਰਨ ਉਸ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸਾ ਹੈ। ਉਨਾਂ ਸਬੰਧਤ ਵਿਭਾਗ ਅਤੇ ਠੇਕੇਦਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਤੁਰੰਤ ਮਟੀਰੀਅਲ ਪਾ ਕੇ ਬਣਾਇਆ ਜਾਵੇ। ਤਾਂ ਜੋ ਰਾਹਗੀਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਫਸਲ ਦਾ ਨੁਕਸਾਨ ਹੋਣ ਤੋਂ ਵੀ ਬਚ ਸਕੇ।