ਅਲੱਗ ਰਹਿ ਰਹੇ ਜੋੜੇ ਦਾ ਘਰ ਵਸਾਇਆ : ਪ੍ਰਿਆ ਸੂਦ
ਕੌਮੀ ਲੋਕ ਅਦਾਲਤ 'ਚ ਅਲਗ ਰਹਿ ਰਹੇ ਵਿਵਾਹੁਤਾ ਜੌੜੇ ਦਾ ਘਰ ਵਸਾਇਆ-ਜ਼ਿਲ੍ਹਾ ਅਤੇ ਸ਼ੈਸਨ ਜੱਜ ਪ੍ਰਿਆ ਸੂਦ
Publish Date: Sat, 14 Mar 2026 07:33 PM (IST)
Updated Date: Sun, 15 Mar 2026 04:15 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸਏਐੱਸ ਨਗਰ ਦੇ ਪ੍ਰਾਪਤ ਹੁਕਮਾਂ ਤਹਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਪ੍ਰਿਆ ਸੂਦ ਦੀ ਅਗਵਾਈ ਹੇਠ ਜ਼ਿਲ੍ਹੇ ਪੱਧਰ ਅਤੇ ਸਬ-ਡਵੀਜ਼ਨ ਬਲਾਚੌਰ ਵਿਖੇ 14 ਮਾਰਚ 2026 ਨੂੰ ਕੌਮੀ ਲੋਕ ਅਦਾਲਤ ਲਾਈ ਗਈ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੌਰਾਨ ਫੈਮਿਲੀ ਕੋਰਟ ਵਿਚ ਇਕ ਵਿਵਾਹੁਤਾ ਜੋੜੇ ਦਾ ਕੇਸ ਲੱਗਾ ਹੋਇਆ ਸੀ, ਜੋ ਕਿ ਇਹ ਵਿਵਾਹੁਤਾ ਜੋੜਾ ਕਾਫੀ ਸਮੇਂ ਤੋਂ ਅਲੱਗ ਰਹਿ ਰਿਹਾ ਸੀ। ਪ੍ਰਿਸੀਪਲ ਜੱਜ, ਫੈਮਿਲੀ ਕੋਰਟ ਵੱਲੋਂ ਵਿਵਾਹੁਤਾ ਜੌੜੇ ਦੀ ਕਾਊਂਸਲਿੰਗ ਕੀਤੀ ਸੀ ਤੇ ਆਪਸੀ ਰਜਾਮੰਦੀ ਨਾਲ ਘਰ ਵਸਾਉਣ ਅਤੇ ਫੈਸਲਾ ਕਰਵਾਉਣ ਦੇ ਯਤਨ ਕੀਤੇ। ਇਸ ਤੋਂ ਬਾਅਦ ਦੋਵੇ ਧਿਰਾਂ ਆਪਸੀ ਰਜਾਮੰਦੀ ਨਾਲ ਦੁਬਾਰਾ ਇਕੱਠੇ ਰਹਿਣ ਦੇ ਲਈ ਰਜਾਮੰਦ ਹੋਈਆਂ। ਇਸ ਤੋਂ ਬਾਅਦ ਮਾਣਯੋਗ ਕੋਰਟ ਵੱਲੇ ਦੋਵੇ ਧਿਰਾ ਦਾ ਕੇਸ ਕੌਮੀ ਲੋਕ ਅਦਾਲਤ ’ਚ ਰਖਵਾਇਆ ਗਿਆ। ਮਾਣਯੋਗ ਕੋਰਟ ਵੱਲੋ ਕੌਮੀ ਲੋਕ ਅਦਾਲਤ ਵਿਚ ਦੋਵਾਂ ਧਿਰਾਂ ਦਾ ਆਪਸੀ ਰਜ਼ਾਮੰਦੀ ਨਾਲ ਅਤੇ ਸਮੌਝਤੇ ਨਾਲ ਫੈਸਲਾ ਕਰਵਾ ਕੇ ਘਰ ਵਸਾਉਣ ਦਾ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਯਤਨਾ ਸਦਕਾ ਅੱਜ ਸਾਡਾ ਘਰ ਦੁਬਾਰਾ ਵਸ ਗਿਆ ਹੈ ਅਤੇ ਦੋਵਾ ਧਿਰਾਂ ਦੇ ਪਰਿਵਾਰਿਕ ਮੈਬਰਾਂ ਵੱਲੋਂ ਵੀ ਆਮ ਲੋਕਾਂ ਨੂੰ ਆਉਣ ਵਾਲੀ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।