ਮਜਦੂਰ ਨੇ ਮੰਗੇ ਪੈਸੇ ਤਾਂ ਠੇਕੇਦਾਰ ਨੇ ਕੀਤੀ ਕੁੱਟਮਾਰ
ਮਜਦੂਰ ਨੇ ਮੰਗੇ ਪੈਸੇ ਤਾਂ ਠੇਕੇਦਾਰ ਨੇ ਕੀਤੀ ਕੁੱਟਮਾਰ
Publish Date: Tue, 24 Feb 2026 06:54 PM (IST)
Updated Date: Wed, 25 Feb 2026 04:10 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੈਸੇ ਮੰਗਣ ਤੇ ਇਕ ਮਜ਼ਦੂਰ ਤੇ ਹਮਲਾ ਕਰਨ ਵਾਲੇ ਠੇਕੇਦਾਰ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਕਾਠਗੜ੍ਹ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਰਾਜੇਸ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਬਣਾ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਦੱਸਿਆ ਕਿ ਉਹ ਮਿਤੀ 18 ਜਨਵਰੀ 2026 ਨੂੰ ਪਿੰਡ ਤੋਂ ਨੰਗਲ ਵਿਜੇ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਨੰਗਲ ਜੋ ਕਿ ਠੇਕੇਦਾਰੀ ਦਾ ਕੰਮ ਕਰਦਾ ਹੈ। ਜਿਸ ਕੋਲੋ ਪੈਸੇ ਲੈਣ ਗਿਆ ਸੀ। ਜੋ ਉਸ ਸਮੇਂ ਘਰ ਪਰ ਹੀ ਮੋਜੂਦ ਸੀ ਤਾਂ ਉਸ ਨੂੰ ਪੈਸੇ ਦੇਣ ਲਈ ਕਿਹਾ। ਇਸ ਨੇ ਕਿ ਸ਼ਰਾਬ ਪੀਤੀ ਹੋਈ ਸੀ। ਵਿਜੇ ਅਤੇ ਉਸ ਦੇ ਘਰਦਿਆਂ ਨੇ ਉਸ ਨੂੰ ਕਾਫੀ ਗਾਲੀ ਗਲੋਚ ਕੀਤਾ। ਤਾਂ ਵਿਜੇ ਨੇ ਉਸ ਦੇ ਜਬਾੜੇ ਤੇ ਡੰਡਾ ਨੁਮਾ ਕੋਈ ਚੀਜ ਮਾਰੀ। ਜਿਸ ਨਾਲ ਉਸਦੇ ਸੱਟ ਲੱਗੀ ਫਿਰ ਵਿਜੈ ਨੇ ਡੰਡੇ ਦਾ ਵਾਰ ਉਸ ਤੇ ਕੀਤਾ। ਜੋ ਉਸ ਦੇ ਖੱਬੇ ਕੰਨ ਦੇ ਥੋੜਾ ਥੱਲੇ ਲੱਗਾ। ਫਿਰ ਵਿਜੈ ਨੇ ਡੰਡੇ ਦਾ ਵਾਰ ਉਸ ਤੇ ਕੀਤਾ। ਜੋ ਉਸ ਦੇ ਖੱਬੇ ਹੱਥ ਦੀ ਚੀਚੀ ਉਗਲੀ ਤੇ ਲੱਗਾ। ਰਾਜੇਸ਼ ਕੁਮਾਰ ਨੇ ਵਿਜੇ ਕੁਮਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।