ਕਾਂਵੜੀਆਂ ਨੇ ਪੈਦਲ ਯਾਤਰਾ ਕਰ ਕੇ ਗੰਗਾ ਜਲ ਲਿਆਂਦਾ
ਕਾਂਵੜੀਆਂ ਨੇ ਪੈਦਲ ਯਾਤਰਾ ਕਰਕੇ ਗੰਗਾ ਜਲ ਲਿਆਂਦਾ
Publish Date: Sun, 15 Feb 2026 06:32 PM (IST)
Updated Date: Mon, 16 Feb 2026 04:09 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਸ਼ਿਵ ਭੋਲੇ ਭੰਡਾਰੀ ਦੇ ਕਾਂਵੜੀਏ ਭਗਤਾਂ ਨੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲਿਆ ਕੇ ਪਿੰਡ ਭੇਡੀਆਂ ਬੇਟ ਦੇ ਸ਼ਿਵ ਮੰਦਿਰ ਵਿਚ ਸ਼ਿਵਲਿੰਗ ਤੇ ਬੜੀ ਸ਼ਰਧਾ ਭਾਵਨਾ ਨਾਲ ਚੜ੍ਹਾਇਆ। ਸੁਰਿੰਦਰ ਕੁਮਾਰ ਛਿੰਦੀ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕਾਂਵੜ ਮੰਡਲੀ ਦੇ ਭਗਤ ਤਿੰਨ ਦਿਨ ਪਹਿਲਾਂ ਗੱਡੀ ਵਿਚ ਸਵਾਰ ਹੋ ਕੇ ਹਰਿਦੁਆਰ ਪਹੁੰਚੇ।।ਤੀਰਥ ਯਾਤਰਾ ਕਰਕੇ ਕੁੰਭ ਜਲ ਲੈ ਕੇ ਵਾਪਸ ਪੈਦਲ ਯਾਤਰਾ ਕਰਕੇ 48 ਘੰਟੇ ਵਿਚ ਪਿੰਡ ਭੇਡੀਆਂ ਪਹੁੰਚੇ। ਪਿੰਡ ਪਹੁੰਚਣ ਤੇ ਪਿੰਡ ਚ ਵਿਆਹ ਵਾਲਾ ਮਹੌਲ ਸੀ। ਕਾਂਵੜ ਮੰਡਲ ਦੇ ਭਗਤਾਂ ਤੇ ਫੁਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਸ਼ਿਵ ਮੰਦਿਰ ਵਿਚ ਸ਼ਿਵਲਿੰਗ ਤੇ ਗੰਗਾਜਲ ਬੜੀ ਸ਼ਰਧਾ ਭਾਵਨਾ ਨਾਲ ਚੜ੍ਹਾਇਆ ਗਿਆ। ਇਸ ਮੌਕੇ।ਕਾਂਵੜ ਮੰਡਲੀ ਵਿਚ ਸੁਰਿੰਦਰ ਕੁਮਾਰ ਛਿੰਦੀ, ਚੌਧਰੀ ਬਲਰਾਮ ਕੁਮਾਰ, ਰਾਜ ਕੁਮਾਰ ਚੌਧਰੀ, ਬਿੰਦਰ ਕੁਮਾਰ, ਜਸਪਾਲ, ਹੈਵਨ ਚੌਧਰੀ, ਕੁਲਦੀਪ ਕੁਮਾਰ ਚੌਧਰੀ, ਸਤਨਾਮ ਸਿੰਘ, ਰਮੇਸ਼ ਚੌਧਰੀ ਅਤੇ ਮਨੀਸ਼ ਚੌਧਰੀ ਆਦਿ ਨੇ ਭੋਲੇ ਭੰਡਾਰੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।