ਅਜੇ ਮੰਗੂਪੁਰ ਵੱਲੋਂ ਦਿੱਤੇ ਨੋਟਿਸ ਦਾ ਸਰਕਾਰ ਨੇ ਲਿਆ ਨੋਟਿਸ
ਅਜੇ ਮੰਗੂਪੁਰ ਵੱਲੋਂ ਦਿੱਤੇ ਨੋਟਿਸ ਦਾ ਸਰਕਾਰ ਨੇ ਲਿਆ ਨੋਟਿਸ
Publish Date: Tue, 10 Mar 2026 07:28 PM (IST)
Updated Date: Wed, 11 Mar 2026 04:12 AM (IST)

ਸਰਕਾਰ ਨੇ ਪੰਚਾਇਤ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਸਰਕਾਰੀ ਬੋਰਡ ’ਤੇ ਜਾਤੀਸੂਚਕ ਸ਼ਬਦ ਲਿਖਣ ਦੇ ਮਾਮਲੇ ਚ ਨਵਾਂ ਮੋੜ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਧਾਨ ਕਾਂਗਰਸ ਅਜੇ ਮੰਗੂਪੁਰ ਨੇ ਦੱਸਿਆ ਕਿ ਆਪਣੇ ਵਕੀਲ ਰਾਹੀਂ ਦਿੱਤੇ ਨੋਟਿਸ ਤੇ ਸਰਕਾਰ ਨੇ ਨੋਟਿਸ ਲਿਆ ਹੈ।।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਗਹੂੰਣ ਤੋਂ ਸੜਕ ਬਣਾ ਕੇ ਮੁੱਖ ਮੰਤਰੀ ਦੇ ਨਾਂ ਥੱਲੇ ਲੱਗੇ ਬੋਰਡ ਉੱਤੇ ਵਰਜਿਤ ਜਾਤੀ ਸੂਚਕ ਸ਼ਬਦ ਲਿਖਣ ਕਰਕੇ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਰੋਸ ਫੈਲ ਗਿਆ ਸੀ। ਜਿਸ ਤੋਂ ਬਾਅਦ ਅਜੇ ਮੰਗੂਪੁਰ ਦੀ ਅਗਵਾਈ ਵਿਚ ਆਗੂਆਂ ਵੱਲੋਂ ਇਸ ਵਿਵਾਦਤ ਬੋਰਡ ਨੂੰ ਪੁੱਟ ਕੇ ਸੁੱਟ ਦਿੱਤਾ ਸੀ। ਅਜੇ ਮੰਗੂਪੁਰ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਆਪਣੇ ਵਕੀਲ ਰਾਹੀਂ ਸੰਬੰਧਤ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਨੋਟਿਸ ਵੀ ਭੇਜਿਆ। ਸਰਕਾਰ ਨੇ ਵਿਭਾਗੀ ਕਾਰਵਾਈ ਕਰਦੇ ਹੋਏ ਪੰਚਾਇਤ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਗ਼ੜੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਵੀ ਉਨ੍ਹਾਂ ਵੱਲੋਂ ਸਾਰੀ ਜਾਣਕਾਰੀ ਦਿੱਤੀ ਅਤੇ ਵਕੀਲ ਰਾਹੀਂ ਇਸ ਨੋਟਿਸ ਦੀ ਕਾਪੀ ਵੀ ਭੇਜੀ ਗਈ ਹੈ। ਪਰੰਤੂ ਉਨ੍ਹਾਂ ਵੱਲੋਂ ਹੁਣ ਤੱਕ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਅਜੇ ਮੰਗੂਪੁਰ ਨੇ ਹੱਕ ਸੱਚ ਦੀ ਲੜਾਈ ਵਿਚ ਲੋਕਾਂ, ਪੰਚਾਇਤਾਂ, ਰਾਜਨੀਤਕ ਪਾਰਟੀਆਂ ਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਹਿਯੋਗ ਮੰਗਿਆ ਹੈ। ਇਸ ਮੌਕੇ ਸੁਰਿੰਦਰ ਸਿੰਘ ਛਿੰਦੀ ਦਫ਼ਤਰ ਸਕੱਤਰ ਡੀਸੀਸੀ ਅਤੇ ਲਾਲ ਬਹਾਦਰ ਗਾਂਧੀ ਸਾਬਕਾ ਕੌਂਸਲਰ ਵੀ ਹਾਜ਼ਰ ਸਨ।